ਭਗਵੰਤ ਮਾਨ ਦੇ ਕੈਬਿਨਟ ਮੰਤਰੀਆਂ ਬਾਰੇ ਹੁਣੇ ਹੁਣੇ ਆਈ ਵੱਡੀ ਖਬਰ

Tags

ਪੰਜਾਬ 'ਚ ਨਵੀਂ ਬਣੀ ਮਾਨ ਸਰਕਾਰ ਦੇ ਮੰਤਰੀਆਂ ਵੱਲੋਂ ਸ਼ਨੀਵਾਰ ਨੂੰ ਸਹੁੰ ਚੁੱਕੀ ਜਾਵੇਗੀ। ਮੰਤਰੀਆਂ ਦਾ ਇਹ ਸਹੁੰ ਚੁੱਕ ਸਮਾਰੋਹ 19 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਰਾਜ ਭਵਨ ਵਿਖੇ ਹੋਵੇਗਾ। ਇਸ ਸੂਚੀ 'ਚ ਕੌਣ-ਕੌਣ ਸ਼ਾਮਲ ਹੋਵੇਗਾ, ਇਸ ਬਾਰੇ ਅਜੇ ਕੁੱਝ ਸਪੱਸ਼ਟ ਨਹੀਂ ਹੋ ਸਕਿਆ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਸਮਾਰੋਹ ਦੌਰਾਨ ਕਿੰਨੇ ਮੰਤਰੀ ਸਹੁੰ ਚੁੱਕਣਗੇ। ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਪਹਿਲੀ ਬੈਠਕ ਹੋਵੇਗੀ। ਇਹ ਬੈਠਕ ਸ਼ਨੀਵਾਰ ਦੁਪਹਿਰ 12.30 ਵਜੇ ਹੋਵੇਗੀ। ਇਸ ਬੈਠਕ ਦੌਰਾਨ ਮਾਨ ਸਰਕਾਰ ਵੱਲੋਂ ਕਈ ਵੱਡੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।