ਸਹੁੰ ਚੁੱਕਣ ਤੋਂ ਪਹਿਲਾਂ ਹੀ ਭਗਵੰਤ ਮਾਨ ਨੇ ਦਿੱਤਾ ਅਸਤੀਫ਼ਾ, ਆਈ ਵੱਡੀ ਖ਼ਬਰ!

Tags

ਪੰਜਾਬ ਦੇ ਅਗਲੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਦਿੱਲੀ ਵਿੱਚ ਸੰਸਦ ਮੈਂਬਰ ਦੇ ਅਹੁਦੇ ਤੋਂ ਅੱਜ ਅਸਤੀਫਾ ਦੇਣਗੇ। ਉਹ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ। ਪੰਜਾਬ ਵਿੱਚ ਤਾਜ਼ਾ ਵਿਧਾਨ ਸਭਾ ਚੋਣਾਂ ਮਗਰੋਂ AAP ਨੂੰ ਵੱਡੀ ਜਿੱਤ ਮਿਲੀ ਹੈ ਤੇ ਧੂਰੀ ਸੀਟ ਤੋਂ ਭਗਵੰਤ ਮਾਨ ਨੇ ਵੱਡੀ ਜਿੱਤ ਹਾਸਤ ਕੀਤੀ ਹੈ। 16 ਮਾਰਚ ਨੂੰ 48 ਸਾਲਾ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਜਿਸ ਤੋਂ ਪਹਿਲਾਂ ਮਾਨ ਅੱਜ ਦਿੱਲੀ 'ਚ ਆਪਣਾ ਅਸਤੀਫਾ ਸੌਂਪਣਗੇ। ਮਾਨ ਨੇ ਧੂਰੀ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਅਤੇ

ਪੂਰੇ ਪੰਜਾਬ 'ਚ ਆਪ ਨੇ 92 ਸੀਟਾਂ ਨਾਲ ਹੁੰਝਾ ਫੇਰ ਜਿੱਤ ਹਾਸਲ ਕੀਤੀ।ਪੰਜਾਬ ਦੀ ਨਵੀਂ ਕੈਬਨਿਟ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲੈ ਕੇ ਵੀ ਅੱਜ ਵਿਚਾਰ-ਵਟਾਂਦਰਾ ਹੋਣਾ ਹੈ। ਅਸਤੀਫ਼ਾ ਦੇਣ ਤੋਂ ਪਹਿਲਾਂ ਭਗਵੰਤ ਮਾਨ ਨੇ ਟਵੀਟ ਕੀਤਾ ਹੈ।ਮਾਨ ਨੇ ਲਿਖਿਆ,"ਅੱਜ ਦਿੱਲੀ ਜਾ ਕੇ ਮੈਂ ਸੰਗਰੂਰ ਦੇ MP ਪਦ ਤੋਂ ਅਸਤੀਫ਼ਾ ਦੇ ਰਿਹਾ ਹਾਂ। ਸੰਗਰੂਰ ਦੇ ਲੋਕਾਂ ਨੇ ਇੰਨੇ ਸਾਲ ਮੈਨੂੰ ਬਹੁਤ ਪਿਆਰ ਦਿੱਤਾ, ਇਸ ਲਈ ਧੰਨਵਾਦ। ਹੁਣ ਪੂਰੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਸੰਗਰੂਰ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਕੁਝ ਹੀ ਮਹੀਨਿਆਂ ਵਿੱਚ ਉਹਨਾਂ ਦੀ ਆਵਾਜ਼ ਲੋਕ ਸਭਾ 'ਚ ਫ਼ਿਰ ਗੂੰਜੇਗੀ।"