ਜਦੋਂ ਚਰਨਜੀਤ ਚੰਨੀ ਨੇ ਆਪਣੇ ਮੂੰਹੋਂ ਦੱਸਿਆ ਕਿ ਉਨ੍ਹਾਂ ਕੋਲ ਕਿੰਨ੍ਹੇਂ ਕਰੋੜ ਦੀ ਪ੍ਰਾਪਰਟੀ ਹੈ!

Tags

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ। ਭਗਵੰਤ ਮਾਨ ਨੇ ਬੀਤੇ ਦਿਨੀਂ ਤਨਜ਼ ਕੱਸਿਆ ਸੀ ਕਿ 170 ਕੋਰੜ ਰੁਪਏ ਦੀ ਜਾਇਦਾਦ ਵਾਲਾ ਸ਼ਖਸ ਰਾਹੁਲ ਗਾਂਧੀ ਲਈ ਹੀ ਗਰੀਬ ਹੋ ਸਕਦਾ। ਇਸ ਬਿਆਨ ਨੂੰ ਲੈ ਕੇ ਚੰਨੀ ਨੇ ਹੁਣ ਮਾਨ 'ਤੇ ਹਮਲਾ ਬੋਲ ਦਿੱਤਾ ਹੈ। ਚੰਨੀ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਬਣਨ ਲਾਇਕ ਹੀ ਨਹੀਂ ਹੈ। ਉਧਰ, ਚਰਨਜੀਤ ਚੰਨੀ ਚੋਣ ਪ੍ਰਚਾਰ ਲਈ ਬਰਨਾਲਾ ਜ਼ਿਲ੍ਹੇ ਦੇ ਭਦੌੜ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਪੁੱਜੇ। ਚਰਨਜੀਤ ਚੰਨੀ ਨੇ ਕਿਹਾ ਕਿ, "ਭਗਵੰਤ ਮਾਨ ਇਕ ਅਨਪੜ੍ਹ ਵਿਅਕਤੀ ਵਾਂਗ ਗੱਲ ਕਰ ਰਿਹਾ ਹੈ।

ਉਸ ਨੂੰ ਮੇਰੇ ਵੱਲੋਂ ਚੋਣ ਕਮਿਸ਼ਨ ਨੂੰ ਦਿੱਤਾ ਐਫੀਡੇਵਿਟ ਦੇਖਣਾ ਚਾਹੀਦਾ ਹੈ। ਭਗਵੰਤ ਮਾਨ ਮੇਰੇ 1 ਕਰੋੜ 69 ਲੱਖ ਨੂੰ 169 ਕਰੋੜ ਰੁਪਏ ਦੱਸ ਰਿਹਾ ਹੈ। ਐਸਾ ਵਿਅਕਤੀ ਮੁੱਖ ਮੰਤਰੀ ਬਣਨ ਦੇ ਲਾਇਕ ਹੀ ਨਹੀਂ।" ਇਸ ਦੌਰਾਨ ਚੰਨੀ ਦਾ ਜ਼ਿਲ੍ਹੇ ਦੇ ਪਿੰਡ ਕੋਟਦੁੱਨਾ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਮੁੱਖ ਮੰਤਰੀ ਚੰਨੀ ਦਾ ਪਿੰਡ ਦੇ ਕਿਸਾਨਾਂ ਵੱਲੋਂ ਖਰਾਬ ਹੋਈ ਨਰਮੇ ਦੀ ਫਸਲ ਦਾ ਮੁਆਵਜ਼ਾ ਨਾ ਦੇਣ ਤੇ ਬੇਰੁਜ਼ਗਾਰੀ ਤੇ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧ ਕੀਤਾ ਗਿਆ।