ਪਟਿਆਲਾ ਤੋਂ ਚੋਣ ਲੜੂ ਸੁਖਬੀਰ ਬਾਦਲ! ਸ਼ਹਿਰ ‘ਤੇ ਆਇਆ ਦਿਲ ,ਕੀਤਾ ਵੱਡਾ ਐਲਾਨ

Tags

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕੈਪਟਨ ਅਮਰਿੰਦਰ ਸਿੰਘ ਨਾ ਵੋਟਾਂ ਮੰਗਣ ਆਵੇ ਨਾ ਹੀ ਕੋਈ ਕੰਮ ਕਰਾਵੇ ਫਿਰ ਵੀ ਲੋਕ ਉਸ ਨੂੰ ਕਿਉਂ ਵੋਟਾਂ ਪਾ ਰਹੇ ਹਨ। ਜਾਂ ਤਾਂ ਕੈਪਟਨ ਦੀ ਕਿਸਮਤ ਚੰਗੀ ਹੈ ਜਾਂ ਫਿਰ ਲੋਕ ਕੰਮ ਨਾ ਕਰਨ ਵਾਲੇ ਤੋਂ ਹੀ ਖੁਸ਼ ਹਨ। ਪਟਿਆਲਾ ਵਿਖੇ ਹਰਪਾਲ ਜੁਨੇਜਾ ਦੇ ਹੱਕ ਵਿੱਚ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਇਕ ਪਾਸੇ ਪ੍ਰਕਾਸ਼ ਸਿੰਘ ਬਾਦਲ ਹਨ ਜਿਹੜੇ 94 ਸਾਲ ਦੀ ਉਮਰ ਵਿੱਚ ਵੀ ਪਿੰਡ ਪਿੰਡ ਜਾ ਰਹੇ ਹਨ ਅਤੇ ਦੂਸਰੇ ਪਾਸੇ ਇਹ ਕੈਪਟਨ ਹੈ ਜੋ ਆਪਣੇ ਘਰੋਂ ਹੀ ਬਾਹਰ ਨਹੀਂ ਨਿਕਲਦਾ।

ਸੁਖਬੀਰ ਬਾਦਲ ਨੇ ਹਾਸੇ ‘ਚ ਕਿਹਾ ਕਿ ਉਨ੍ਹਾਂ ਦਾ ਦਿਲਾ ਕਰਦਾ ਕਿ ਉਹ ਪਟਿਆਲੇ ਤੋਂ ਚੋਣ ਲੜ ਲੈਣ। ਬਾਦਲ ਨੇ ਕਿਹਾ ਕਿ ਜੇਕਰ ਕੰਮ ਕਰਨ ਵਾਲੇ ਦੀ ਬਜਾਏ ਕੰਮ ਨਾ ਕਰਨ ਵਾਲੇ ਨੂੰ ਹੀ ਇਨਾਮ ਦਿੱਤਾ ਜਾਵੇ ਤਾਂ ਵੱਡੀ ਨਿਰਾਸ਼ਾ ਹੁੰਦੀ ਹੈ। ਬਾਦਲ ਨੇ ਕਿਹਾ ਕਿ ਪਟਿਆਲਾ ਵਿੱਚ ਵਿੱਚ ਵੀ ਜੋ ਵਿਕਾਸ ਹੋਇਆ ਉਹ ਅਕਾਲੀ ਦਲ ਦੀ ਸਰਕਾਰ ਸਮੇਂ ਦੌਰਾਨ ਹੀ ਹੋਇਆ ਹੈ। ਜਿਸ ਸ਼ਹਿਰ ਦਾ ਵਿਧਾਇਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਅਤੇ ਉਸ ਦੇ ਸ਼ਹਿਰ ਵਾਸੀ ਉਸ ਨੂੰ ਦੇਖਣ ਨੂੰ ਵੀ ਤਰਸ ਜਾਣ ਇਸ ਤੋਂ ਮਾੜੀ ਹਾਲਤ ਕੀ ਹੋ ਸਕਦੀ ਹੈ।