ਨਵਜੋਤ ਸਿੱਧੂ ਦੇ ਬਿਆਨ ਨੇ ਹਿਲਾਤੀ ਸਿਆਸਤ, CM ਚਿਹਰੇ ‘ਤੇ ਦਿੱਤਾ ਵੱਡਾ ਬਿਆਨ!

Tags

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਫਗਵਾੜਾ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਵਿਰੋਧੀ ਧਿਰਾਂ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਵੱਡੇ ਸ਼ਬਦੀ ਹਮਲੇ ਕੀਤੇ। ਸਿੱਧੂ ਨੇ ਅਕਾਲੀ ਦਲ ਅਤੇ ਭਾਜਪਾ ’ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਦੋਵੇਂ ਪਾਰਟੀਆਂ ਦਾ ਅੰਦਰ ਖਾਤੇ ਗਠਜੋੜ ਹੋਇਆ ਪਿਆ ਹੈ। ਪੰਜਾਬ ਮਾਡਲ ਦੀ ਗੱਲ ਕਰਦੇ ਹੋਏ ਸਿੱੱਧੂ ਨੇ ਕਿਹਾ ਕਿ ਅਰਬਨ ਇੰਪਲਾਇਮੈਂਟ ਗਾਰੰਟੀ ਦੇ ਅਧੀਨ ਕੋਈ ਵੀ ਨੌਜਵਾਨ ਰੋਜ਼ਗਾਰ ਮੰਗੇਗਾ ਨਹੀਂ ਸਗੋਂ ਦੇਵੇਗਾ। ਸੂਬੇ ’ਤੇ 8 ਹਜ਼ਾਰ ਕਰੋੜ ਰੁਪਇਆ ਚੜਿ੍ਹਆ ਹੋਇਆ ਹੈ। ਪੰਜਾਬ ਮਾਡਲ ਕਾਂਗਰਸ ਦਾ ਮਾਲ ਹੈ। ਜਦੋਂ ਤੱਕ ਪੰਜਾਬ ਦੇ ਹਰ ਮਸਲੇ ਦਾ ਹੱਲ, ਅਧਿਆਪਕਾਂ ਦਾ ਹੱਲ, ਡਾਕਟਰਾਂ ਦਾ ਹੱਲ, ਪੰਜਾਬ ਦੇ ਸਟੇਟ ਦੀ ਚੋਰੀ ਰੋਕਣ ਦੀ ਗੱਲ ਹੈ।

ਜੇਕਰ ਪੰਜਾਬ ’ਚ ਚੋਰੀ ਨਾ ਰੋਕੀ ਗਈ ਤਾਂ ਪੰਜਾਬੀ ਸੂਬਾ ਰਹਿਣ ਜੋਗਾ ਨਹੀਂ ਰਹਿਣਾ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀਆਂ ਮੁਸ਼ਕਲਾਂ ਖਤਮ ਹੋ ਸਕਦੀਆਂ ਹਨ। ਦਰਅਸਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਕੰਮ ਕਰਨ ਲਈ ਤਿਆਰ ਹਨ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਪਾਰਟੀ ਦੀ ਖ਼ਾਤਰ ਕੋਈ ਵੀ ‘ਕੁਰਬਾਨੀ’ ਦੇਣ ਲਈ ਤਿਆਰ ਹਨ। ਸੀਐਮ ਚੰਨੀ ਦਾ ਇਹ ਬਿਆਨ ਉਨ੍ਹਾਂ ਅਤੇ ਸਿੱਧੂ ਵਿਚਾਲੇ ਚੱਲ ਰਹੀ ਠੰਢੀ ਜੰਗ ਦੇ ਪਿਛੋਕੜ ਵਿੱਚ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਸਿੱਧੂ ਅਕਸਰ ਆਪਣੀ ਹੀ ਸਰਕਾਰ ਦੀ ਆਲੋਚਨਾ ਕਰਦੇ ਰਹਿੰਦੇ ਹਨ।