ਕੈਪਟਨ ਅਮਰਿੰਦਰ ਦਾ ਵੱਡਾ ਧਮਾਕਾ! ਜਾਰੀ ਕਰਤੀ ਲਿਸਟ, ਕਾਂਗਰਸ ਦੇ ਆਹ ਵੱਡੇ ਲੀਡਰ ਸ਼ਾਮਲ!

Tags

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦੀ ਤਰਫ਼ੋਂ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਆਪ ਆਪਣੀ ਰਵਾਇਤੀ ਸੀਟ ਪਟਿਆਲਾ ਸ਼ਹਿਰੀ ਤੋਂ ਚੋਣ ਲੜ ਰਹੇ ਹਨ। ਚੰਡੀਗੜ੍ਹ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸੂਚੀ ਵਿਚ 17 ਨਾਂ ਮਾਲਵੇ, 3 ਦੁਆਬੇ ਅਤੇ 2 ਮਾਝੇ ਦੇ ਹਨ। ਉਨ੍ਹਾਂ ਇੱਕ ਵਾਰ ਫੇਰ ਦੁਹਰਾਇਆ ਕਿ ਉਹ ਨਵਜੋਤ ਸਿੱਧੂ ਨੂੰ ਉਹ ਚੋਣ ਨਹੀਂ ਜਿੱਤਣ ਦੇਣਗੇ, ਕਿਉਂ ਕਿ ਸਿੱਧੂ ਯੋਗ ਆਗੂ ਨਹੀਂ ਹਨ। ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ, ''ਮੈਂ ਪਹਿਲੇ ਦਿਨੋਂ ਕਿਹਾ ਹੈ ਕਿ ਉਸ ਕੋਲ ਦਿਮਾਗ ਨਹੀਂ ਹੈ, ਉਹ ਸਿਰਫ ਸਮੇਂ ਦੀ ਬਰਬਾਦੀ ਹੈ।

ਕੈਪਟਨ ਵਲੋਂ ਜਾਰੀ ਸੂਚੀ ਮੁਤਾਬਕ ਮਾਲਵਾ ਵਿਚ 17, ਮਾਝਾ ਵਿਚ 2 ਅਤੇ ਦੁਆਬਾ ਵਿਚ ਫਿਲਹਾਲ 3 ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ। ਇਨ੍ਹਾਂ ਵਿਚ ਭੁਲੱਥ ਤੋਂ ਗੋਰਾ ਗਿੱਲ, ਨਕੋਦਰ ਤੋਂ ਅਜੀਤ ਮਾਨ ਸਿੰਘ, ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ, ਨਵਾਂਸ਼ਹਿਰ ਤੋਂ ਸਤਵੀਰ ਸਿੰਘ ਪੱਲੀ, ਖਰੜ ਤੋਂ ਕਮਲਦੀਪ ਸਿੰਘ, ਲੁਧਿਆਣਾ ਈਸਟ ਤੋਂ ਜਗਮੋਹਨ ਸ਼ਰਮਾ, ਲੁਧਿਆਣਾ ਸਾਊਥ ਤੋਂ ਸਤਿੰਦਰਪਾਲ ਸਿੰਘ, ਆਤਮ ਨਗਰ ਤੋਂ ਪ੍ਰੇਮ ਮਿੱਤਲ, ਦਾਖਾ ਤੋਂ ਦਮਨਜੀਤ ਮੋਹੀ, ਨਿਹਾਲ ਸਿੰਘ ਵਾਲਾ ਤੋਂ ਮੁਖਤਿਆਰ ਸਿੰਘ, ਧਰਮਕੋਟ ਤੋਂ ਰਵਿੰਦਰ ਸਿੰਘ ਗਰੇਵਾਲ, ਰਾਮਪੁਰਾ ਫੂਲ ਤੋਂ ਅਮਰਜੀਤ ਸ਼ਰਮਾ, ਬਠਿੰਡਾ ਅਰਬਨ ਤੋਂ ਰਾਜ ਨੰਬਰਦਾਰ, ਬਠਿੰਡਾ ਰੂਰਲ ਤੋਂ ਸਵੇਰਾ ਸਿੰਘ, ਬੁਢਲਾਡਾ ਤੋਂ ਭੋਲਾ ਸਿੰਘ ਹਸਨਪੁਰ,

ਭਦੌੜ ਤੋਂ ਧਰਮ ਸਿੰਘ ਫੌਜੀ ਨੂੰ ਉਮੀਦਵਾਰ ਐਲਾਨੀਆ ਹੈ। ਇਸੇ ਤਰ੍ਹਾਂ ਮਲੇਰਕੋਟਲੇ ਤੋਂ ਫ਼ਰਾਜ਼ਾਨਾ ਆਲਮ, ਪਟਿਆਲਾ ਰੂਰਲ ਤੋਂ ਸੰਜੀਵ ਬਿੱਟੂ, ਸਨੌਰ ਤੋਂ ਬਿਕਰਮਜੀਤ ਸਿੰਘ ਚਹਿਲ, ਸਮਾਣਾ ਤੋਂ ਸੁਰਿੰਦਰ ਸਿੰਘ ਖੇੜਕੀ ਨੂੰ ਮੈਤਾਨ ਵਿਚ ਉਤਾਰਿਆ ਹੈ। ਕੈਪਟਨ ਨੇ ਕਿਹਾ ਹੈ ਕਿ ਬਾਕੀ ਉਮੀਦਵਾਰ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਇਥੇ ਦੱਸਣਯੋਗ ਹੈਕਿ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਭਾਜਪਾ ਅਤੇ ਅਕਾਲੀ ਸੰਯੁਕਤ ਨਾਲ ਗਠਜੋੜ ਕਰਕੇ ਵਿਧਾਨ ਸਭਾ ਚੋਣਾਂ ਵਿਚ ਉਤਰ ਰਹੇ ਹਨ। ਭਾਜਪਾ ਵਲੋਂ ਹੁਣ ਤਕ 34 ਅਤੇ ਅਕਾਲੀ ਦਲ ਸੰਯੁਕਤ ਵਲੋਂ 12 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਉਨ੍ਹਾਂ ਕਿਹਾ ਕਿ ''ਮੈਂ ਚੰਨੀ ਨੂੰ ਚੰਗਾ ਕਦੇ ਨਹੀਂ ਕਿਹਾ, ਮੈਂ ਕਿਹਾ ਸੀ ਜੋ ਦੋ ਮੰਤਰਾਲੇ ਮੈਂ ਉਨ੍ਹਾਂ ਨੂੰ ਦਿੱਤੇ ਸਨ, ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ।'' ਮੈਨੂੰ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਪਤਾ ਕਰੋ ਇੱਕ ਸਿੱਧੂ ਹੈ। ਮੁਲਾਕਾਤ ਤੋਂ ਬਾਅਦ ਮੈਂ ਸੋਨੀਆ ਜੀ ਨੂੰ ਜਾ ਕੇ ਕਿਹਾ ਇਹ ਤਾਂ ਕਮਲਾ ਆਦਮੀ ਹੈ।''