ਹਸਪਤਾਲ ਦਾਖਲ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ

Tags

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਹੋਰ ਮਜ਼ਬੂਤ ਕਰਨ ਦੇ ਵਧੇਰੇ ਹਿੱਤ ਵਿਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਹ ਫਿਰਕੂ ਪੱਖਪਾਤ ਜਾਂ ਫਿਰ ਸਿਆਸੀ ਜਾਂ ਚੋਣਾਂ ਦੀ ਮੌਕਾਪ੍ਰਸਤੀ ਨੂੰ ਭਾਈ ਭੁੱਲਰ ਦੀ ਰਿਹਾਈ ਲਈ ਪ੍ਰਵਾਨਗੀ ਨਾ ਦੇਣ ਦਾ ਆਧਾਰ ਨਾ ਬਣਨ ਦੇਣ। ਸਾਬਕਾ ਮੁੱਖ ਮੰਤਰੀ ਨੇ ਕੇਜਰੀਵਾਲ ਦਾ ਧਿਆਨ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਨਿਰੰਤਰ ਵਿਗੜ ਰਹੀ ਸਿਹਤ ਵੱਲ ਵੀ ਦੁਆਇਆ। ਉਹਨਾਂ ਕਿਹਾ ਕਿ ਕਾਨੁੰਨੀ ਆਧਾਰ ਦੀ ਥਾਂ ’ਤੇ ​ ਮਨੁੱਖਤਾ ਦੇ ਆਧਾਰ ’ਤੇ ਤੁਹਾਨੁੰ ਇਸ ਕੇਸ ਵਿਚ ਫੌਰੀ ਹਾਂ ਪੱਖੀ ਕਾਰਵਾਈ ਕਰਨੀ ਚਾਹੀਦੀ ਹੈ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਅਮਨ ਪਸੰਦ ਪੰਜਾਬੀਆਂ ਦੇ ਧਰੁਵੀਕਰਨ ਦੇ ਯਤਨ ਨਹੀਂ ਕਰਨੇ ਚਾਹੀਦੇ ਤੇ ਨਾ ਹੀ ਇਥੇ ਵੱਖ ਵੱਖ ਫਰਕਿਆਂ ਵਿਚ ਆਪਸੀ ਭਰਾਵਾਂ ਵਾਲੇ ਮਜ਼ਬੂਤ ਰਿਸ਼ਤੇ ਨੁੰ ਕਮਜ਼ੋਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫਿਰਕੂ ਰਾਜਨੀਤੀ ਕਦੇ ਵੀ ਸਕਿਰਤਾ, ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਚੰਗੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਸਰਦਾਰ ਭੁੱਲਰ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਜੇਲ੍ਹ ਵਿਚ ਆਪਣੀ ਸਜ਼ਾ ਪੂਰੀ ਕਰ ਲਈ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਬੀਤੇ ਸਮੇਂ ਵਿਚ ਕਾਂਗਰਸੀ ਸ਼ਾਸ਼ਕਾਂ ਦੀਆਂ ਸੌੜੀਆਂ ਫਿਰਕੂ ਤੇ ਧਰੁਵੀਕਰਨ ਵੱਲ ਸੇਧਤ ਸਿਆਸੀ ਸਾਜ਼ਿਸ਼ਾਂ ਦਾ ਵੱਡਾ ਖਮਿਆਜ਼ਾ ਭੁਗਤਿਆ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਹੀ ਛੋਟੇ ਛੋਟੇ ਕਾਰਨਾਂ ਦੇ ਰਾਹ ਤੁਰਨ ਦੀ ਬਿਰਤੀ ਤੋਂ ਗਰੇਜ਼ ਕਰਨਾ ਚਾਹੀਦਾ ਹੈ।