ਮੋਦੀ ਨੇ ਦਿੱਲੀ ਤੋਂ ਘੁਮਾਈ ਸਾਰੀ ਗੇਮ, ਪਲਟਤਾ ਪਾਸਾ!

Tags

ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਪਰਨਾ ਯਾਦਵ ਸਾਰੀਆਂਂ ਕਿਆਸਅਰਾਈਆਂ ਨੂੰ ਵਿਰਾਮ ਦਿੰਦੇ ਹੋਏ ਬੁੱਧਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਈ। ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਦਿੱਲੀ ਸਥਿਤ ਭਾਜਪਾ ਦਫ਼ਤਰ ’ਚ ਰਸਮੀ ਤੌਰ ’ਤੇ ਮੈਂਬਰਸ਼ਿਪ ਦਿਵਾਈ। ਅਪਰਨਾ ਯਾਦਵ ਨੇ ਮੰਗਲਵਾਰ ਨੂੰ ਹੀ ਦਿੱਲੀ ਪਹੁੰਚ ਕੇ ਭਾਜਪਾ ਦੇ ਰਾਸ਼ਟਰੀ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਅਪਰਨਾ ਯਾਦਵ ਦਾ ਭਾਜਪਾ ’ਚ ਸ਼ਾਮਲ ਹੋਣਾ ਸਮਾਜਵਾਦੀ ਪਾਰਟੀ ਤੇ ਅਖਿਲੇਸ਼ ਯਾਦਵ ਲਈ ਵੱਡਾ ਝਟਕਾ ਦੱਸਿਆ ਜਾ ਰਿਹਾ ਹੈ। ਮੈਂਬਰਸ਼ਿਪ ਲੈਣ ਤੋਂ ਬਾਅਦ ਅਪਰਨਾ ਨੇ ਭਾਜਪਾ ਦਾ ਧੰਨਵਾਦ ਕਰਦੇ ਹੋਏ ਕਿਹਾ, ‘ਮੇਰੇ ਲਈ ਰਾਸ਼ਟਰ ਹਮੇਸ਼ਾ ਤੋਂ ਪਹਿਲਾਂ ਰਿਹਾ ਹੈ।

ਮੈਂਂ ਪ੍ਰਧਾਨ ਮੰਤਰੀ ਮੋਦੀ ਦੇ ਕੰਮਾਂ ਦੀ ਪ੍ਰਸ਼ੰਸਕ ਰਹੀ ਹਾਂ।' ਇਸ ਦੇ ਨਾਲ ਹੀ ਇਹ ਸਪੱਸ਼ਟ ਨਹੀਂ ਹੈ ਕਿ ਅਪਰਨਾ ਯਾਦਵ ਚੋਣ ਲੜੇਗੀ ਜਾਂ ਨਹੀਂ? ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਅਜੇ ਅਪਰਨਾ ਯਾਦਵ ਨੂੰ ਟਿਕਟ ਨਾ ਦੇਵੇ। ਇਸ ਨੂੰ ਚੋਣ ਪ੍ਰਚਾਰ ਵਿੱਚ ਲਗਾਓ ਅਤੇ ਸਰਕਾਰ ਬਣਨ ਤੋਂਂ ਬਾਅਦ ਨਵੀਂ ਜ਼ਿੰਮੇਵਾਰੀ ਦਿੱਤੀ ਜਾਵੇ ਜਾਂ ਐਮਐਲਸੀ ਬਣਾ ਕੇ ਵਿਧਾਨ ਸਭਾ 'ਚ ਲਿਆਂਦਾ ਜਾਵੇ।