ਕਿਸਾਨਾਂ ਦੀ ਪਾਰਟੀ ’ਚ ਆਉਣਗੇ ਆਹ ਲੀਡਰ! ਰਾਜੇਵਾਲ ਦਾ ਆਇਆ ਬਿਆਨ

Tags

2022 ਦੀਆਂ ਚੋਣਾਂ ਦਾ ਅਖਾੜਾ ਕਾਫ਼ੀ ਦਿਲਚਸਪ ਹੋ ਗਿਆ ਹੈ। ਤਰੀਕਾਂ ਆ ਚੁੱਕੀਆਂ ਹਨ। ਪਿਛਲੀ ਵਾਰ ਜਿੱਥੇ 3 ਜਾਂ 4 ਪਾਰਟੀਆਂ ਦੀ ਗੱਲ ਕੀਤੀ ਜਾ ਰਹੀ ਸੀ, ਉੱਥੇ ਹੀ ਇਸ ਵਾਰ ਮੁਕਾਬਲੇ ਵਿਚ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਦਾ ਝੰਡਾ ਬੁਲੰਦ ਕਰਨ ਵਾਲੇ ਕਿਸਾਨ ਨੇਤਾ ਵੀ ਚੋਣ ਮੈਦਾਨ ਵਿਚ ਹਨ। ਦਿੱਲੀ ਦੀ ਧਰਤੀ ’ਤੇ ਪੂਰਾ ਇੱਕ ਸਾਲ ਲਗਾ ਕੇ ਖੇਤੀ ਕਾਨੂੰਨ ਵਾਪਸ ਕਰਵਾਉਣ ਤੋਂ ਬਾਅਦ ਹੁਣ ਕਈ ਵੱਡੇ ਕਿਸਾਨ ਨੇਤਾ ਇਸ ਵਾਰ ਚੋਣ ਮੈਦਾਨ 'ਚ ਉੱਤਰ ਰਹੇ ਹਨ। ਇਨ੍ਹਾਂ 'ਚੋਂ ਇਕ ਹਨ ਬਲਬੀਰ ਸਿੰਘ ਰਾਜੇਵਾਲ, ਜੋ ਇਸ ਅੰਦੋਲਨ ਦਾ ਵੱਡਾ ਚਿਹਰਾ ਰਹੇ। ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਨਹੀਂ, ਅਸਲ ਵਿਚ ਅੰਦਰੋਂ ਉਹ ਸਾਡੇ ਨਾਲ ਹੀ ਹਨ।

ਉਹ ਸਾਡਾ ਪਰਿਵਾਰ ਹਨ, ਸਾਡੇ ਤੋਂ ਬਾਹਰ ਜਾ ਹੀ ਨਹੀਂ ਸਕਦੇ। ਮੈਂ ਇਹ ਮੰਨਣ ਨੂੰ ਤਿਆਰ ਨਹੀਂ, ਅੱਜ ਨਹੀਂ ਤਾਂ ਕੱਲ੍ਹ ਉਹ ਸਾਨੂੰ ਹੀ ਸਪੋਰਟ ਕਰਨਗੇ ਕਿਉਂਕਿ ਨਾ ਉਹ ਕਾਂਗਰਸ ਨੂੰ ਵੋਟ ਕਰ ਸਕਦੇ ਹਨ ਅਤੇ ਨਾ ਹੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ। ਉਨ੍ਹਾਂ ਕੋਲ ਵੀ ਬਦਲ ਨਹੀਂ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਿਵਾਰ ਵਿਚ ਵੀ ਕਦੇ ਲੜਾਈ ਹੋ ਜਾਵੇ ਤਾਂ ਫਿਰ ਵੀ ਉਹ ਪਰਿਵਾਰ ਨੂੰ ਹੀ ਚੁਣਦੇ ਹਨ, ਪਰਿਵਾਰ ਨਹੀਂ ਟੁੱਟਦੇ। ਮੈਂ ਇਹ ਭਰੋਸਾ ਦਿਵਾਉਂਦਾ ਹਾਂ ਕਿ ਸਾਡੇ ਵਿਚ ਕੋਈ ਮੱਤਭੇਦ ਨਹੀਂ ਹੈ। ਜਿੱਥੋਂ ਤੱਕ ਮੋਰਚੇ ਦਾ ਸਵਾਲ ਹੈ ਤਾਂ ਜਦੋਂ ਅਸੀਂ ਮੋਰਚੇ ਵਿਚ ਸੀ,

ਉੱਥੇ ਦੋ ਗੱਲਾਂ ਆਮ ਤੌਰ ’ਤੇ ਹੋਇਆ ਕਰਦੀਆਂ ਸਨ, ਇਕ ਤਾਂ ਇਹ ਕਿ ਲੋਕ ਚਾਹੁੰਦੇ ਸਨ ਕਿ ਪੰਜਾਬ ਲਈ ਇਹ ਮੋਰਚਾ ਫਤਹਿ ਹੋਵੇ ਅਤੇ ਦੂਜੀ ਇਹ ਕਿ ਇਕ ਅਜਿਹੀ ਲੀਡਰਸ਼ਿਪ ਮਿਲੇ ਜੋ ਆ ਕੇ ਪੰਜਾਬ ਵਿਚ ਗੰਦਗੀ ਨੂੰ ਕੱਢਣ ਦਾ ਕੰਮ ਕਰੇ। ਸਾਡੇ ’ਤੇ ਉਸ ਸਮੇਂ ਰੋਕ ਸੀ ਕਿ ਜਦੋਂ ਤੱਕ ਅਸੀਂ ਮੋਰਚਾ ਫਤਹਿ ਨਹੀਂ ਕਰ ਲੈਂਦੇ, ਰਾਜਨੀਤੀ ਦੀ ਗੱਲ ਨਹੀਂ ਕਰਾਂਗੇ। ਜਦੋਂ ਮੋਰਚਾ ਫਤਹਿ ਹੋਇਆ ਤਾਂ ਉਸ ਤੋਂ ਬਾਅਦ ਅਸੀਂ ਵਿਚਾਰ ਕੀਤਾ ਅਤੇ ਇਹ ਨਿਕਲ ਕੇ ਸਾਹਮਣੇ ਆਇਆ ਕਿ 22 ਜਥੇਬੰਦੀਆਂ ਨੂੰ ਪੰਜਾਬ ਵਿਚ ਮਾਹੌਲ ਨੂੰ ਠੀਕ ਕਰਨ ਲਈ ਲਾਈਮਲਾਈਟ ਵਿਚ ਆਉਣਾ ਚਾਹੀਦਾ ਹੈ ਅਤੇ ਅੱਜ ਅਸੀਂ ਤੁਹਾਡੇ ਸਾਹਮਣੇ ਹਾਂ।