ਅੱਜ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।ਦਰਅਸਲ, ਰਾਜਾ ਵੜਿੰਗ ਦੀ ਕਾਰ ਅੱਗੇ ਇੱਕ ਲੜਕੀ ਖੜ੍ਹੀ ਹੋ ਗਈ ਅਤੇ ਪੰਜਾਬ ਰੋਡਵੇਜ਼ 'ਚ ਡਰਾਈਵਰ ਦੀ ਨੌਕਰੀ ਦੀ ਮੰਗ ਕਰਨ ਲੱਗੀ। ਲੜਕੀ ਨੇ ਕਿਹਾ ਕਿ ਉਹ ਇੱਕ ਖਿਡਾਰਨ ਹੈ ਪਰ ਉਹ ਖੇਡਾਂ 'ਚ ਅਗੇ ਨਹੀਂ ਜਾਣਾ ਚਾਹੁੰਦੀ, ਸਗੋਂ ਇੱਕ ਡਰਾਈਵਰ ਦੀ ਨੌਕਰੀ ਕਰਨਾ ਚਾਹੁੰਦੀ ਹੈ। ਲੜਕੀ ਨੇ ਦੱਸਿਆ ਕਿ ਉਸ ਕੋਲ ਹੈਵੀ ਡਿਊਟੀ ਲਾਈਸੰਸ ਹੈ ਅਤੇ ਉਹ ਬੱਸ ਵੀ ਚਲਾ ਸਕਦੀ ਹੈ।ਇਸ ਮਗਰੋਂ ਮੰਤਰੀ ਰਾਜਾ ਵੜਿੰਗ ਨੇ ਮੌਕੇ ਉਤੇ ਹੀ ਐਮਡੀ ਨੂੰ ਫੋਨ ਲਾ ਲਿਆ ਅਤੇ
ਕਿਹਾ ਕਿ ਲੜਕੀ ਨੂੰ ਡਰਾਈਵਰ ਦੀ ਨੌਕਰੀ ਦਿੱਤੀ ਜਾਵੇ। ਗੱਲ ਬਾਤ ਦੌਰਾਨ ਵੜਿੰਗ ਨੇ ਐਮਡੀ ਮੈਡਮ ਨੂੰ ਇਸ ਸਵਾਲ ਵੀ ਕੀਤੀ ਕਿ ਜੇਕਰ ਇੱਕ ਮਹਿਲਾ ਐਮਡੀ ਹੋ ਸਕਦੀ ਹੈ ਤਾਂ ਇੱਕ ਲੜਕੀ ਬੱਸ ਕਿਉਂ ਨਹੀਂ ਚਲਾ ਸਕਦੀ।