ਪੰਜਾਬ ‘ਚ ਕੋਰੋਨਾ ਦੀ ਆਈ ਤੀਜੀ ਲਹਿਰ, 24 ਘੰਟਿਆਂ ‘ਚ ਆਏ ਐਨ੍ਹੇ ਪਾਜ਼ਟਿਵ

Tags

ਪੰਜਾਬ ’ਚ ਕੋਰੋਨਾ ਦਾ ਕਹਿਰ ਅੱਜ ਵੀ ਜਾਰੀ ਹੈ। ਕੋਰੋਨਾ ਦੇ ਮਾਮਲੇ ਘੱਟ ਹੋਣ ਦੀ ਥਾਂ ਲਗਾਤਾਰ ਵੱਧਦੇ ਜਾ ਰਹੇ ਹਨ। ਪੰਜਾਬ ’ਚ ਪਿਛਲੇ 24 ਘੰਟਿਆਂ ’ਚ 1811 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਇਸ ਖ਼ਤਰਨਾਕ ਵਾਇਰਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 608723 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16657 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ’ਚ 4434 ਲੋਕ ਅਜਿਹੇ ਹਨ, ਜੋ ਅਜੇ ਵੀ ਕੋਰੋਨਾ ਪਾਜ਼ੇਟਿਵ ਹਨ। 587632 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 598, ਲੁਧਿਆਣਾ ’ਚ 203, ਜਲੰਧਰ ’ਚ 183, ਐੱਸ.ਏ.ਐੱਸ. ’ਚ 300, ਪਠਾਨਕੋਟ ’ਚ 163, ਅੰਮ੍ਰਿਤਸਰ ’ਚ 105, ਫਤਿਹਗੜ੍ਹ ਸਾਹਿਬ ’ਚ 52, ਗੁਰਦਾਸਪੁਰ ’ਚ 40, ਹੁਸ਼ਿਆਰਪੁਰ ’ਚ 30, ਬਠਿੰਡਾ ’ਚ 26, ਰੋਪੜ ’ਚ 21, ਤਰਨਤਾਰਨ ’ਚ 15, ਫਿਰੋਜ਼ਪੁਰ ’ਚ 14, ਸੰਗਰੂਰ ’ਚ 14, ਮੋਗਾ ’ਚ 9, ਕਪੂਰਥਲਾ ’ਚ 8, ਮੁਕਤਸਰ ’ਚ 8, ਬਰਨਾਲਾ ’ਚ 7, ਫਾਜ਼ਿਲਕਾ ’ਚ 7, ਫਰੀਦਕੋਟ ’ਚ 4 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਾਨਸਾ ’ਚ ਕੋਈ ਵੀ ਸ਼ਖ਼ਸ ਕੋਰੋਨਾ ਪਾਜ਼ੇਟਿਵ ਨਹੀਂ ਪਾਇਆ ਗਿਆ।