ਫਿਰ ਇਕੱਠੇ ਹੋਏ ਕਿਸਾਨ! ਆਹ ਪਾਰਟੀ ਨਾਲ ਹੋਵੇਗਾ ਗਠਜੋੜ! ਚੋਣਾਂ ਨੂੰ ਲੈਕੇ ਬਣਾਈ ਰਣਨੀਤੀ

Tags

ਪੰਜਾਬ ਆੜ੍ਹਤੀ ਫੈੱਡਰੇਸ਼ਨ ਵੱਲੋਂ ਕਿਸਾਨ ਅੰਦੋਲਨ ਜਿੱਤਣ ਬਦਲੇ ਸੰਯੁਕਤ ਕਿਸਾਨ ਮੋਰਚੇ ਦੇ ਸੀ. ਆਗੂ ਬਲਬੀਰ ਸਿੰਘ ਰਾਜੇਵਾਲ ਸਮੇਤ 22 ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ 'ਚ ਸਮੁੱਚੇ ਪੰਜਾਬ ਤੋਂ ਕਿਸਾਨ ਸ਼ਾਮਲ ਹੋਏ। ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਰੁਲਦੂ ਸਿੰਘ ਮਾਨਸਾ ਤੇ ਡਾ. ਸਵੈਮਾਨ ਸਿੰਘ ਨੇ ਕਿਸਾਨ ਮੋਰਚੇ ਦੀ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਲੜਾਈ ਲੋਕਾਂ ਦੀ ਇਕਜੁੱਟਤਾ ਨਾਲ ਹੀ ਜਿੱਤੀ ਗਈ ਹੈ।

ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ, ਹਰਪਾਲ ਸਿੰਘ ਿਢੱਲੋਂ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਮਰਾਲਾ ਤੇ ਆਲਮਦੀਪ ਸਿੰਘ ਮੱਲਮਾਜਰਾ ਸਾਬਕਾ ਡਾਇਰੈਕਟਰ ਮੰਡੀ ਬੋਰਡ ਦੀ ਅਗਵਾਈ 'ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ 22 ਹੋਰ ਕਿਸਾਨ ਆਗੂਆਂ ਨੂੰ 'ਫਖਰ ਏ ਪੰਜਾਬ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕਿਸਾਨ 117 ਸੀਟਾਂ ਤੇ ਚੋਣ ਲੜਨਗੇ। ਉਨ੍ਹਾਂ ਨੂੰ ਜਦੋਂ ਕਿਸਾਨਾਂ ਦੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਜੋ ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਸੁਣ ਸਕਦੇ ਹੋ।

 ਕਿਸਾਨ ਆਗੂਆਂ ਨੇ ਇਸ ਸਮਾਗਮ 'ਚ ਰਾਜੇਵਾਲ ਨੂੰ ਆਪਣਾ ਆਗੂ ਐਲਾਨਦੇ ਹੋਏ ਸਿਆਸਤ 'ਚ ਉਤਰ ਕੇ ਇਕ ਨਵਾਂ ਸੁਨਹਿਰਾ ਪੰਜਾਬ ਸਿਰਜਣ ਲਈ ਸੂਬੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਰਾਜੇਵਾਲ ਨੇ ਕਿਹਾ ਤਿੰਨਾਂ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਪੰਜਾਬੀਆਂ ਦੇ ਚੰਗੇ ਭਵਿੱਖ ਲਈ ਕੀਤੀ ਜਾਣ ਵਾਲੀ ਲੰਮੀ ਲੜਾਈ ਅਜੇ ਜਿੱਤਣੀ ਬਾਕੀ ਹੈ। ਉਹ ਚੋਣਾਂ 'ਚ ਲੋਕਾਂ ਦੇ ਵੱਡੇ ਸਹਿਯੋਗ ਨਾਲ ਹੀ ਪੰਜਾਬ 'ਚੋਂ ਨਸ਼ਾ ਮਾਫੀਆ, ਰੇਤ ਮਾਫੀਆ ਤੇ ਹੋਰ ਜਿੰਨੇ ਵੀ ਮਾਫੀਏ ਹਨ, ਸਭ ਦਾ ਸਫਾਇਆ ਕਰਕੇ ਜਲਦੀ ਹੀ ਇਕ ਚੰਗੇ ਪੰਜਾਬ ਦੀ ਨੀਂਹ ਰੱਖਣ ਦੀ ਸ਼ੁਰੂਆਤ ਕਰਨਗੇ।