11 ਦਸੰਬਰ ਤੋਂ ਪੰਜਾਬੀਆਂ ਨੂੰ ਲੱਗ ਰਿਹਾ ਇਹ ਵੱਡਾ ਝਟਕਾ

Tags

ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਲਗਭਗ ਟੋਲ ਪਲਾਜ਼ਾ (Toll Plaza) ਬੰਦ ਹਨ ਅਤੇ ਆਵਾਜਾਈ ਮੁਫ਼ਤ ਵਿੱਚ ਚਲਦੀ ਆ ਰਹੀ ਹੈ। ਲੋਕਾਂ ਨੇ ਵੀ ਇਸ ਦਾ ਬਹੁਤ ਲਾਹਾ ਖੱਟਿਆ ਹੈ, ਪਰ ਹੁਣ ਅੰਦੋਲਨ ਦੇ ਖਤਮ ਹੋਣ ਪਿਛੋਂ ਲੋਕਾਂ ਨੂੰ ਟੋਲ ਪਲਾਜਾ ਤੋਂ ਲੰਘਣ ਲਈ ਮੁੜ ਤੋਂ ਆਪਣੀ ਜੇਬ ਢਿੱਲੀ ਕਰਨੀ ਪਿਆ ਕਰੇਗੀ। ਪੰਜਾਬ ਅਤੇ ਹਰਿਆਣਾ ਵਿੱਚ 11 ਦਸੰਬਰ ਤੋਂ ਟੋਲ ਪਲਾਜ਼ਾ ਖੁਲ੍ਹਣ ਜਾ ਰਹੇ ਹਨ, ਜੋ ਕਿ ਇੱਕ ਸਾਲ ਤੋਂ ਬੰਦ ਹਨ। ਦੋਵਾਂ ਰਾਜਾਂ ਵਿੱਚ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ 'ਤੇ ਲਗਭਗ 2 ਦਰਜਨ ਤੋਂ ਵੱਧ ਟੋਲਾਂ 'ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ। ਹਾਲਾਂਕਿ ਅਜੇ ਪੁਰਾਣੇ ਭਾਅ ਦਾ ਟੋਲ ਹੀ ਲੱਗੇਗਾ, ਪਰ ਸੰਭਾਵਨਾ ਹੈ ਕਿ ਕੇਂਦਰ ਸਰਕਾਰ ਟੋਲ ਪਲਾਜਿਆਂ ਦੇ ਰੇਟ ਵਧਾ ਸਕਦੀ ਹੈ, ਕਿਉਂਕਿ ਜ਼ਿਆਦਾਤਰ ਸਫਰ ਕਰਨ ਵਾਲੇ ਲੋਕਾਂ ਨੂੰ ਸ਼ਾਇਦ ਇਹ ਯਾਦ ਨਾ ਹੋਵੇ ਕਿ ਕਿੰਨਾ ਟੋਲ ਲਗਦਾ ਸੀ।

ਦੋਵਾਂ ਰਾਜਾਂ ਵਿੱਚ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ 'ਤੇ ਲਗਭਗ 2 ਦਰਜਨ ਤੋਂ ਵੱਧ ਟੋਲਾਂ 'ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ। ਹਾਲਾਂਕਿ ਅਜੇ ਪੁਰਾਣੇ ਭਾਅ ਦਾ ਟੋਲ ਹੀ ਲੱਗੇਗਾ, ਪਰ ਸੰਭਾਵਨਾ ਹੈ ਕਿ ਕੇਂਦਰ ਸਰਕਾਰ ਟੋਲ ਪਲਾਜਿਆਂ ਦੇ ਰੇਟ ਵਧਾ ਸਕਦੀ ਹੈ, ਕਿਉਂਕਿ ਜ਼ਿਆਦਾਤਰ ਸਫਰ ਕਰਨ ਵਾਲੇ ਲੋਕਾਂ ਨੂੰ ਸ਼ਾਇਦ ਇਹ ਯਾਦ ਨਾ ਹੋਵੇ ਕਿ ਕਿੰਨਾ ਟੋਲ ਲਗਦਾ ਸੀ। ਅੰਬਾਲਾ ਵਿੱਚ NHAI ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਿਵੇਂ ਹੀ ਕਿਸਾਨ 11 ਦਸੰਬਰ ਨੂੰ ਉੱਠਣਗੇ, ਸ਼ਾਮ ਨੂੰ ਸਾਰੇ ਟੋਲ ਚਾਲੂ ਹੋ ਜਾਣਗੇ ਅਤੇ ਉਨ੍ਹਾਂ 'ਤੇ ਕਾਲਾਂ ਸ਼ੁਰੂ ਹੋ ਜਾਣਗੀਆਂ। ਤਿਆਰੀਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਟੋਲ ਪਲਾਜ਼ਿਆਂ ਨੂੰ ਮੁੜ ਚਾਲੂ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 11 ਤਰੀਕ ਤੋਂ ਟੋਲ ਕਟੌਤੀ ਸ਼ੁਰੂ ਹੋ ਜਾਵੇਗੀ।