ਚੰਨੀ ਤੇ ਸਿੱਧੂ ਹੋਏ ਇਕੱਠੇ, ਮਿਲਕੇ ਕਰਤਾ ਵੱਡਾ ਧਮਾਕਾ

Tags

ਅੱਜ ਚੰਡੀਗੜ੍ਹ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।ਮਾਈਨਿੰਗ ਨੂੰ ਲੈ ਕੇ ਚੰਨੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।ਜ਼ਮੀਨ ਦਾ ਮਾਲਕ 3 ਫੁੱਟ ਤੱਕ ਰੇਤਾ ਕੱਢ ਸਕਦਾ।ਪੰਜਾਬ ਵਿੱਚ ਰੇਤਾ ਦਾ ਭਾਅ 5.50 ਰੁਪਏ ਫੁੱਟ ਤੈਅ ਕੀਤਾ ਗਿਆ ਹੈ।ਸਾਰੇ ਖਰਚੇ ਇਸ ਵਿੱਚ ਹੀ ਸ਼ਾਮਲ ਕੀਤੇ ਜਾਣਗੇ।ਆਪਣੇ ਖੇਤ ਵਿੱਚੋਂ ਤਿੰਨ ਫੁੱਟ ਤੱਕ ਮਿੱਟੀ ਕੱਢਵਾਉਣ 'ਤੇ ਕੋਈ ਰੋਲਟੀ ਨਹੀਂ ਮਿਲੇਗੀ।ਇਸ ਦੇ ਨਾਲ ਹੀ ਇੱਟਾਂ ਦੇ ਭੱਟਠੇ ਮਾਈਨਿੰਗ ਪੌਲਸੀ ਤੋਂ ਬਾਹਰ ਕੀਤੇ ਗਏ ਹਨ। ਦੋਵਾਂ ਦੇ ਕੰਮ ਵਿੱਚ ਸਰਕਾਰ ਦਾ ਕੋਈ ਵਿਭਾਗ ਰਾਇਲਟੀ ਨਹੀਂ ਲਵੇਗਾ।ਪੰਜਾਬ ਇੰਸਟੀਚਿਊਸ਼ਨਲ ਟੈਕਸ 2012 ਤੋਂ ਮੁਆਫ਼ ਕੀਤਾ ਗਿਆ ਹੈ ਅਤੇ ਹੁਣ ਇਹ ਟੈਕਸ ਨਹੀਂ ਲੱਗੇਗਾ।

ਮੁੱਖ ਮੰਤਰੀ ਚੰਨੀ ਨੇ ਕਿਹਾ, "ਜੇ 5.50 ਰੁਪਏ ਤੋਂ ਵੱਧ ਰੇਤਾ ਵਿਕਿਆ ਤਾਂ ਮੈਂ ਜ਼ਿੰਮੇਦਾਰ।" ਕੱਲ੍ਹ ਤੋਂ ਪੰਜਾਬ ਦੇ ਦਰਿਆਵਾਂ 'ਤੇ ਸਾਢੇ ਪੰਜ ਰੁਪਏ ਦੀ ਹਿਸਾਬ ਨਾਲ ਰੇਤਾ ਵਿਕੇਗਾ।ਇਸ ਤੋਂ ਇਲਾਵਾ, ਸਰਕਾਰ ਨੇ ਐਲਾਨ ਕੀਤਾ ਹੈ ਕਿ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏਗਾ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਜਿੱਤ ਹੋ ਗਈ ਹੈ।ਪੰਜਾਬ ਕੈਬਨਿਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।ਮੁੱਖ ਮੰਤਰੀ ਚੰਨੀ ਨੇ ਅੱਜ ਇਸ ਦਾ ਐਲਾਨ ਕੀਤਾ ਹੈ। ਚੰਨੀ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਨਵੇਂ ਡੀਜੀਪੀ ਲਈ ਵੀ ਪੈਨਲ ਭੇਜਿਆ ਹੋਇਆ ਹੈ ਅਤੇ UPSC ਵੱਲੋਂ ਜਵਾਬ ਆਉਂਦੇ ਹੀ ਨਵਾਂ ਡੀਜੀਪੀ ਵੀ ਲਾਇਆ ਜਾਏਗਾ।