ਨਵਜੋਤ ਸਿੱਧੂ ਦੀ ਹੋਈ ਜਿੱਤ! CM ਚੰਨੀ ਨੇ ਮੰਨੀਆਂ ਮੰਗਾਂ, ਕਰਤਾ ਵੱਡਾ ਐਲਾਨ

Tags

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਸਾਰੇ ਮੁੱਦੇ ਹੱਲ ਕੀਤੇ ਜਾਣਗੇ ਅਤੇ ਪਾਰਟੀ ਦੇ ਏਜੰਡੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵੱਖ-ਵੱਖ ਮੁੱਦਿਆਂ ਸਬੰਧੀ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖਿਆ ਗਿਆ ਪੱਤਰ ਜਨਤਕ ਕੀਤੇ ਜਾਣ ਤੋਂ ਇਕ ਦਿਨ ਬਾਅਦ ਬੋਲ ਰਹੇ ਸਨ। ਐਤਵਾਰ ਨੂੰ ਸ੍ਰੀ ਚੰਨੀ ਨੇ ਸਿੱਧੂ ਨਾਲ ਇਕ ਮੀਟਿੰਗ ਕੀਤੀ ਸੀ। ਇਸ ਦੌਰਾਨ ਮੰਤਰੀ ਪਰਗਟ ਸਿੰਘ ਵੀ ਉੱਥੇ ਮੌਜੂਦ ਸਨ। ਐਤਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਚੰਨੀ ਨੇ ਕਿਹਾ ਸੀ ਕਿ ਏਜੰਡਾ ਭਾਵੇਂ 13 ਨੁਕਾਤੀ ਹੋਵੇ, 18 ਨੁਕਾਤੀ ਹੋਵੇ ਜਾਂ 24 ਨੁਕਾਤੀ ਹੋਵੇ, ਉਸ ਨੂੰ ਲਾਗੂ ਕੀਤਾ ਜਾਵੇਗਾ। ਕੋਈ ਨੁਕਤਾ ਨਹੀਂ ਛੱਡਿਆ ਜਾਵੇਗਾ।