ਦਿੱਲੀ ਤੇ ਆਇਆ ਵੱਡਾ ਸੰਕਟ, ਮੰਡਰਾ ਰਿਹਾ ਖਤਰਾ

Tags

ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਬਿਜਲੀ ਸੰਕਟ ਦੇ ਵੱਡੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਾਟਾ ਪਾਵਰ ਨੇ ਦਿੱਲੀ ਦੇ ਗਾਹਕਾਂ ਨੂੰ ਇੱਕ ਖਾਸ ਅਪੀਲ ਕੀਤੀ ਹੈ। TPDDL ਨੇ ਕਿਹਾ ਕਿ ਪਾਵਰ ਪਲਾਂਟਾਂ 'ਚ ਕੋਲੇ ਦਾ ਬਹੁਤ ਵੱਡਾ ਸੰਕਟ ਹੈ। ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਵਿੱਚ ਸਮੱਸਿਆ ਹੋ ਸਕਦੀ ਹੈ। ਇੱਕ ਜ਼ਿੰਮੇਵਾਰ ਨਾਗਰਿਕ ਬਣੋ ਅਤੇ ਸਬਰ ਰੱਖੋ। ਦਿੱਲੀ ਦੇ ਊਰਜਾ ਮੰਤਰਾਲੇ ਮੁਤਾਬਕ, ਕੋਲੇ ਦੀ ਘਾਟ ਨਾ ਸਿਰਫ ਦਿੱਲੀ ਬਲਕਿ ਉੱਤਰੀ ਭਾਰਤ ਵਿੱਚ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਫਿਲਹਾਲ ਦਿੱਲੀ ਵਿੱਚ ਬਿਜਲੀ ਦਾ ਕੋਈ ਸੰਕਟ ਨਹੀਂ ਹੈ। ਊਰਜਾ ਮੰਤਰੀ ਸਤੇਂਦਰ ਜੈਨ ਇਸ ਮਾਮਲੇ 'ਤੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਹਨ।

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਭਾਵੀ ਬਿਜਲੀ ਸੰਕਟ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਦਫਤਰ ਨੂੰ ਰਾਸ਼ਟਰੀ ਰਾਜਧਾਨੀ ਨੂੰ ਬਿਜਲੀ ਸਪਲਾਈ ਕਰਨ ਵਾਲੇ ਪਾਵਰ ਪਲਾਂਟਾਂ ਨੂੰ ਲੋੜੀਂਦਾ ਕੋਲਾ ਅਤੇ ਗੈਸ ਮੁਹੱਈਆ ਕਰਵਾਉਣ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ। ਭਾਰਤ ਵਿੱਚ ਬਿਜਲੀ ਸੰਕਟ ਇਸ ਲਈ ਆ ਸਕਦਾ ਹੈ ਕਿਉਂਕਿ ਦੇਸ਼ ਵਿੱਚ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਦੀ ਗਿਣਤੀ 135 ਹੈ। ਇਨ੍ਹਾਂ ਚੋਂ 107 ਪਾਵਰ ਪਲਾਂਟਾਂ ਕੋਲ ਸਿਰਫ 5 ਦਿਨ ਦਾ ਕੋਲਾ ਬਚਿਆ ਹੈ। ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਕੋਲਾ ਉਤਪਾਦਕ ਹੈ। ਇਸ ਸਾਲ ਸਤੰਬਰ ਵਿੱਚ ਭਾਰਤ ਵਿੱਚ ਆਮ ਨਾਲੋਂ 27 ਪ੍ਰਤੀਸ਼ਤ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ।

ਮੀਂਹ ਕਾਰਨ ਭਾਰਤ ਦੀਆਂ ਬਹੁਤ ਸਾਰੀਆਂ ਕੋਲਾ ਖਾਣਾਂ ਵਿੱਚ ਪਾਣੀ ਭਰ ਗਿਆ ਅਤੇ ਉੱਥੇ ਮਾਈਨਿੰਗ ਦਾ ਕੰਮ ਹਫ਼ਤਿਆਂ ਤੱਕ ਰੁਕਿਆ ਹੋਇਆ ਹੈ। ਜਿਸ ਕਾਰਨ ਭਾਰਤ ਦੇ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਕਮੀ ਹੋ ਗਈ ਹੈ। ਪੀਐਮ ਮੋਦੀ ਨੂੰ ਲਿਖੇ ਪੱਤਰ ਵਿੱਚ ਅਰਵਿੰਦ ਕੇਜਰੀਵਾਲ ਨੇ ਲਿਖਿਆ ਹੈ ਕਿ ਅਗਸਤ ਅਤੇ ਸਤੰਬਰ ਤੋਂ ਬਾਅਦ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਕੇਜਰੀਵਾਲ ਦੀ ਚਿੱਠੀ 'ਚ ਸੀਐਮ ਕੇਜਰੀਵਾਲ ਨੇ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (ਸੀਈਆਰਸੀ) ਵਲੋਂ ਬਣਾਏ ਗਏ ਨਿਯਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਾਵਰ ਪਲਾਂਟ ਨੂੰ ਕੋਲੇ ਦਾ ਸਟਾਕ 10 ਤੋਂ 20 ਦਿਨਾਂ ਲਈ ਰੱਖਣਾ ਪੈਂਦਾ ਹੈ, ਪਰ 5 ਪਾਵਰ ਪਲਾਂਟਾਂ ਵਿੱਚ 1 ਦਿਨ ਤੋਂ ਘੱਟ ਦਾ ਕੋਲਾ ਬਾਕੀ ਹੈ। ਜਿਸ ਨਾਲ ਗੈਸ ਸਟੇਸ਼ਨ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਸਥਿਤੀ ਇਸੇ ਤਰ੍ਹਾਂ ਬਣੀ ਰਹੀ ਤਾਂ ਦਿੱਲੀ ਵਿੱਚ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।