ਮੁੱਖ ਮੰਤਰੀ ਚੰਨੀ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਧਮਾਕਾ, ਮੀਟਿੰਗ ਕਰ ਲਿਆ ਫੈਸਲਾ

Tags

ਸਰਬ ਪਾਰਟੀ ਮੀਟਿੰਗ ਵਿਚ ਸਮਰਥਨ ਦੇਣ ਵਾਲੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਮੀਟਿੰਗ ਦੇ ਅੰਦਰ ਦੀਆਂ ਪਰਤਾਂ ਖੋਲੀਆਂ।ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪਾਰਟੀ ਪ੍ਰਧਾਨ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਪਾਰਟੀ ਨੂੰ ਲਪੇਟੇ ਵਿਚ ਲਿਆ। ਉਹਨਾਂ ਕਿਹਾ ਕਿ ਪੰਜਾਬ ਨੂੰ ਸਾਜਿਸ਼ ਤਹਿਤ ਵੰਡਿਆ ਜਾ ਰਿਹਾ ਹੈ ਪਹਿਲਾਂ ਲਹਿੰਦਾ ਅਤੇ ਚੜਦਾ ਪੰਜਾਬ ਬਣਿਆ।ਫਿਰ ਪੰਜਾਬ ਵਿਚੋਂ ਹਰਿਆਣਾ ਅਤੇ ਹਿਮਾਚਲ ਕੱਢਿਆ ਗਿਆ ਅਤੇ ਹੁਣ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਕੇਂਦਰ ਸਰਕਾਰ ਵੰਡਣ ਜਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਕੈਪਟਨ ਦਿੱਲੀ ਜਾਂਦੇ ਸਨ ਅਤੇ ਕੇਂਦਰੀ ਮੰਤਰੀਆਂ ਦੇ ਦਬਾਅ ਵਿਚ ਆ ਜਾਂਦੇ ਸਨ ਅਤੇ ਹੁਣ ਚੰਨੀ ਦਿੱਲੀ ਜਾ ਪਤਾ ਨਹੀਂ ਕਿਹੜੀ ਨਵੀਂ ਸੈਟਿੰਗ ਕਰਕੇ ਆਏ ਹਨ।

ਮਾਨ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਦੀ ਹੀ ਨਲਾਇਕੀ ਹੈ ਜੋ ਦਿੱਲੀ ਜਾ ਕੇ ਸਾਰਾ ਪੰਜਾਬ ਕੇਂਦਰ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਸਾਢੇ 4 ਸਾਲ ਭਾਜਪਾ ਨਾਲ ਮਿਲਕੇ ਸਰਕਾਰ ਚਲਾਈ ਹੈ। ਉਹਨਾਂ ਕਿਹਾ ਕਿ ਹੁਣ ਬੀ ਐਸ ਐਫ ਆਪਣੀ ਮਰਜ਼ੀ ਨਾਲ ਨਾਕੇ ਲਾ ਸਕਦੀ ਹੈ ਤਲਾਸ਼ੀ ਲੈ ਸਕਦੀ ਹੈ ਅਤੇ ਅੰਦਰ ਵੀ ਕਰ ਸਕਦੀ ਹੈ ਜਿਸਤੋਂ ਬਾਅਦ ਕਾਂਗਰਸ ਅਤੇ ਭਾਜਪਾ ਵੱਲੋਂ ਸ਼ਕਤੀਸ਼ਾਲੀ ਕੀਤੀ ਐਨ.ਆਈ.ਏ ਪੰਜਾਬ ਦੇ ਬੇਕਸੂਰ ਪੁੱਤਰਾਂ 'ਤੇ ਤਸ਼ਦੱਦ ਢਾਹੇਗੀ।ਮਾਨ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਵੀ ਐਨ.ਆਈ.ਏ ਦੀ ਮਨਮਰਜ਼ੀ ਸਾਹਮਣੇ ਆਈ ਸੀ।