ਲਓ ਪੰਜਾਬ ‘ਚ ਪੈਟਰੋਲ ਪੰਪ ਬੰਦ! ਹੁਣੇ ਹੋਇਆ ਐਲਾਨ

Tags

ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪੰਜਾਬ ਵਿਚ ਹੁਣ ਪੈਟਰੋਲ ਪੰਪ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਹੀ ਖੋਲ੍ਹਣ ਦਾ ਐਲਾਨ ਕੀਤਾ ਹੈ। ਪੈਟਰੋਲ ਪੰਪ ਮਾਲਕਾਂ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਲੋਕਾਂ ਲਈ ਵੱਡੀ ਮੁਸ਼ਕਲ ਪੈਦਾ ਹੋ ਸਕਦੀ ਹੈ। ਇਹ ਫ਼ੈਸਲਾ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਬੈਠਕ ਵਿਚ ਲਿਆ ਗਿਆ ਹੈ। ਐਤਵਾਰ ਨੂੰ ਡੀਲਰਸ ਦੀ ਲੁਧਿਆਣਾ ਵਿਚ ਹੋਈ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ ਗਿਆ। ਇਸ ਮੀਟਿੰਗ ਵਿਚ ਜਲੰਧਰ, ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ, ਮੋਹਾਲੀ, ਹੁਸ਼ਿਆਰਪੁਰ, ਮੋਗਾ ਸਮੇਤ ਲਗਭਗ 50 ਪੈਟਰੋਲ ਪੰਪ ਮਾਲਕਾਂ ਨੇ ਹਿੱਸਾ ਲਿਆ। ਐਸੋਸੀਏਸ਼ਨ ਦਾ ਆਖਣਾ ਹੈ ਕਿ ਪੈਟਰੋਲ ਪੰਪ 24 ਘੰਟੇ ਜਾਂ ਦੇਰ ਰਾਤ ਤੱਕ ਖੋਲ੍ਹਣ ਕਾਰਣ ਉਨ੍ਹਾਂ ਦਾ ਖ਼ਰਚਾ ਵੱਧ ਰਿਹਾ ਹੈ। ਇਸ ਦੇ ਬਾਵਜੂਦ ਕਮਾਈ ਘੱਟ ਹੋ ਰਹੀ ਹੈ।

ਇਸ ਕਾਰਣ ਉਹ ਹੁਣ ਸਵੇਰੇ ਦੇਰ ਨਾਲ ਪੰਪ ਖੋਲ੍ਹਣਗੇ ਅਤੇ ਸ਼ਾਮ ਨੂੰ ਵੀ ਜਲਦੀ ਬੰਦ ਕਰ ਦੇਣਗੇ। ਇਸ ਨਾਲ ਉਨ੍ਹਾਂ ਦੀ ਲਾਗਤ ਵਿਚ ਕੁੱਝ ਕਮੀ ਆਵੇਗੀ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਫਿਲਹਾਲ 7 ਤੋਂ ਲੈ ਕੇ 21 ਨਵੰਬਰ ਤਕ ਇਹ ਫ਼ੈਸਲਾ ਲਾਗੂ ਰਹੇਗਾ। ਜੇ ਅਗਲੇ 15 ਦਿਨਾਂ ਵਿਚ ਵੀ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣਦੀ ਹੈ ਤਾਂ 22 ਨਵੰਬਰ ਨੂੰ ਪੂਰੇ ਦਿਨ ਲਈ ਪੈਟਰੋਲ ਪੰਪ ਬੰਦ ਰੱਖੇ ਜਾਣਗੇ ਅਤੇ ਉਹ ਅੱਗੇ ਦੀ ਰਣਨੀਤੀ ’ਤੇ ਵਿਚਾਰ ਕਰਨਗੇ। ਬੈਠਕ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕੀਤੀ। ਬਾਅਦ ਵਿਚ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਨਾਲ ਉਨ੍ਹਾਂ ਦੀ ਇਨਪੁਟ ਲਾਗਤ ਵੱਧਦੀ ਜਾ ਰਹੀ ਹੈ। ਇਸ ਦੇ ਮੁਕਾਬਲੇ ਉਨ੍ਹਾਂ ਦੇ ਕਮੀਸ਼ਨ ਵਿਚ ਕੋਈ ਇਜ਼ਾਫਾ ਨਹੀਂ ਹੋਇਆ। ਪਿਛਲੇ 5 ਸਾਲਾਂ ਵਿਚ ਲਾਗਤ ਦੁੱਗਣੀ ਹੋ ਚੁੱਕੀ ਹੈ। ਇਸ ਸੰਬੰਧੀ ਸਰਕਾਰ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ। ਜਿਸ ਵਿਚ ਉਹ ਕੀਮਤਾਂ ’ਤੇ ਕਾਬੂ ਪਾਉਣ ਨੂੰ ਲੈ ਕੇ ਅਤੇ ਕਮੀਸ਼ਨ ਵਧਾਉਣ ਦੀ ਮੰਗ ਕਰ ਚੁੱਕੇ ਹਨ। ਇਸ ਦੇ ਬਾਵਜੂਦ ਕੋਈ ਫ਼ੈਸਲਾ ਨਹੀਂ ਹੋਇਆ।