ਨਿਹੰਗ ਸਿੰਘ ਦੀ ਤੋਮਰ ਨਾਲ ਤਸਵੀਰ ਦਾ ਸੱਚ ! ਕਿਸਾਨ ਆਗੂਆਂ ਦਾ ਵੱਡਾ ਬਿਆਨ

Tags

ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਲਖਬੀਰ ਸਿੰਘ ਦੇ ਕ-ਤ-ਲ ਤੋਂ ਬਾਅਦ ਹੁਣ ਇੱਕ ਨਿਹੰਗ ਸਿੰਘ ਦੀ ਤਸਵੀਰ ਮੰਗਲਵਾਰ ਸਵੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਰਨ ਤਾਰਨ ਨਿਵਾਸੀ ਲਖਬੀਰ ਸਿੰਘ ਦਾ ਕਤਲ 15 ਅਕਤੂਬਰ ਨੂੰ ਸਵੇਰੇ ਸਿੰਘੂ ਬਾਰਡਰ ’ਤੇ ਹੋਇਆ ਸੀ। ਉਸ ਮਾਮਲੇ ਵਿੱਚ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਹੰਗ ਅਮਨ ਸਿੰਘ ਉਸ ਨਿਹੰਗ ਜਥੇਬੰਦੀ ਨਾਲ ਜੁੜਿਆ ਬੰਦਾ ਹੈ ਜਿਸ ਦੇ ਨਿਹੰਗ ਸਿੰਘਾਂ ਨੇ ਇਹ ਦਾਅਵਾ ਕੀਤਾ ਸੀ ਕਿ ਲਖਬੀਰ ਸਿੰਘ ਦਾ ਕ-ਤ-ਲ ਉਨ੍ਹਾਂ ਨੇ ਕੀਤਾ ਹੈ।

ਇਸ ਤਸਵੀਰ ਨੂੰ ਪੰਜਾਬੀ ਟ੍ਰਿਬਿਊਨ ਅਖ਼ਬਾਰ ਨੇ ਛਾਪਿਆ ਹੈ। ਇਸ ਤਸਵੀਰ ਵਿਚ ਨਿਹੰਗ ਸਿੰਘ ਅਮਨ ਸਿੰਘ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ, ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਆਗੂ ਸੁਖਮਿੰਦਰ ਗਰੇਵਾਲ ਅਤੇ ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨਾਲ ਨਜ਼ਰ ਆ ਰਿਹਾ ਹੈ। ਪੰਜਾਬੀ ਲੋਕ ਵੈੱਬਟੀਵੀ ਨਾਲ ਫੋਨ ਰਾਹੀਂ ਗੱਲਬਾਤ ਦੌਰਾਨ ਨਿਹੰਗ ਅਮਨ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਇਹ ਤਸਵੀਰਾਂ ਉਨ੍ਹਾਂ ਦੀਆਂ ਹਨ ਅਤੇ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਅੰਦੋਲਨ ਦੌਰਾਨ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਬੈਠਕ ਕੀਤੀ ਸੀ। ਨਿਹੰਗ ਅਮਨ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਬੈਠਕ ਲਈ ਪਹਿਲ ਸਰਕਾਰ ਵੱਲੋਂ ਹੀ ਕੀਤੀ ਗਈ ਸੀ।