ਕਿਸਾਨ ਲੀਡਰ ਬੀਜੇਪੀ ‘ਚ ਸ਼ਾਮਲ! ਫੇਰ ਬੀਜੇਪੀ ਦਫਤਰ ‘ਚ ਵੜ੍ਹਗੇ ਕਿਸਾਨ

Tags

ਪੰਜਾਬ ਭਾਜਪਾ ਦੇ ਨਵ ਨਿਯੁਕਤ ਬੁਲਾਰੇ ਹਰਮਿੰਦਰ ਸਿੰਘ ਕਾਹਲੋਂ ਦੇ ਜਲੰਧਰ ਪਹੁੰਚਣ 'ਤੇ ਪਾਰਟੀ ਆਗੂਆਂ ਵੱਲੋਂ ਜਦ ਸਰਕੁਲਰ ਰੋਡ ਸਥਿਤ ਦਫਤਰ 'ਚ ਸਵਾਗਤੀ ਸਮਾਗਮ ਕਰਵਾਇਆ ਜਾ ਰਿਹਾ ਸੀ ਤਾਂ ਕਿਸਾਨਾਂ ਨੇ ਭਾਜਪਾ ਦਫਤਰ ਦਾ ਿਘਰਾਓ ਕਰ ਲਿਆ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਦੀ ਤਾਇਨਾਤੀ ਤੇ ਬੈਰੀਕੇਟਿੰਗ ਕੀਤੀ ਗਈ ਸੀ। ਪੁਲਿਸ ਨੂੰ ਕਿਸਾਨਾਂ ਨੂੰ ਰੋਕ ਕੇ ਰੱਖਣ ਲਈ ਬਹੁਤ ਜੱਦੋ-ਜਹਿਦ ਕਰਨੀ ਪਈ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਭਾਜਪਾ ਦਫਤਰ ਤੋਂ ਪਹਿਲਾਂ ਕੀਤੀ ਗਈ ਬੈਰੀਕੇਟਿੰਗ ਵਾਲੀ ਜਗ੍ਹਾ 'ਤੇ ਹੀ ਧਰਨਾ ਲਗਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਮੁਰਦਾਬਾਦ ਤੇ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ ਅਤੇ ਜਿਲ੍ਹਾ ਯੂਥ ਪ੍ਰਧਾਨ ਅਮਰਜੋਤ ਸਿੰਘ ਜੋਤੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਸੁਆਲ ਪੁੱਛੇ ਜਾਣਗੇ ਤੇ ਭਾਜਪਾ ਦੇ ਨੁਮਾਇੰਦਿਆਂ ਦਾ ਬਾਈਕਾਟ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜਦੋਂ ਤਕ ਤਿੰਨੋ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤਕ ਭਾਜਪਾ ਦਾ ਵਿਰੋਧ ਇਸੇ ਤਰਾਂ੍ਹ ਕੀਤਾ ਜਾਂਦਾ ਰਹੇਗਾ।  ਇਸ ਦੇ ਤਹਿਤ ਹੀ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਬੁਲਾਰੇ ਹਰਮਿੰਦਰ ਸਿੰਘ ਕਾਹਲੋਂ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਜਦ ਬੈਰੀਗੇਟ ਤੋੜ ਕੇ ਭਾਜਪਾ ਦਫਤਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੂੰ ਕਿਸਾਨਾਂ ਦੇ ਨਾਲ ਸਖਤੀ ਕਰਨੀ ਪਈ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਵੀ ਹੋਈ ।

ਇਸ ਮੌਕੇ ਬੀਕੇਯੂ ਦੇ ਜੰਡਿਆਲਾ ਸਲਾਹਕਾਰ ਅਮਰਜੀਤ ਸਿੰਘ ਸ਼ੇਰਗਿੱਲ, ਸਕੱਤਰ ਅਵਿੰਦਰ ਸਿੰਘ ਸੰਸਾਰਪੁਰ, ਅਮਰੀਕ ਸਿੰਘ ਸੰਸਾਰਪੁਰ, ਅਮਨਾ ਸਮਰਾ , ਸੁਖਵਿੰਦਰ ਸਿੰਘ, ਬਲਵੀਰ ਸਿੰਘ, ਪਾਲਾ ਸਿੰਘ, ਸੋਹਣੀ ਸੈਮ, ਭਗਵੰਤ ਸਿੰਘ ਕੰਗ, ਬੀਬੀ ਮਨਜੀਤ ਕੌਰ, ਬੀਬੀ ਕੰਵਲਜੋਤ ਕੌਰ ਨਕੋਦਰ, ਦੀਪਾ ਹੇਅਰ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਪ੍ਰਰੀਤ ਸਿੰਘ, ਸ਼ਰਨਜੀਤ ਸਿੰਘ ਥਾਬਲਕੇ, ਬਲਕਾਰ ਸਿੰਘ ਧੰਨੋਵਾਲੀ, ਜਸਵਿੰਦਰ ਸਿੰਘ ਉੱਗੀ, ਸਤਨਾਮ ਸਿੰਘ, ਤਰਲੋਕ ਸਿੰਘ ਦਾਦੂਵਾਲ, ਰਜਿੰਦਰ ਸਿੰਘ ਤੱਲਣ, ਰਣਜੀਤ ਸਿੰਘ ਸਾਗਰਪਰ, ਮੋਂਟੀ ਜਮਸ਼ੇਰ, ਜਸਵਿੰਦਰ ਸਿੰਘ ਬੀਕਾਨੇਰੀਆ, ਗੁੱਗੂ ਜਮਸ਼ੇਰ, ਗੋਪੀ, ਹਰਪਰੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਕਿਸਾਨ ਮੌਜਦ ਸਨ।