SDM ਦਾ ਲੱਗ ਗਿਆ ਨੰਬਰ, ਆਰਡਰ ਦੇਣੇ ਪਏ ਮਹਿੰਗੇ

Tags

ਹਰਿਆਣਾ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ 10 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਉਦੋਂ ਵਾਪਰੀ, ਜਦੋਂ ਕਿਸਾਨ ਕਰਨਾਲ ’ਚ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਉੱਥੋਂ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ-SDM) ਨੇ ਆਦੇਸ਼ ਦਿੱਤਾ ਸੀ ਕਿ ਜੇ ਕੋਈ ਉਨ੍ਹਾਂ ਦੇ ਨੇੜੇ ਆਉਂਦਾ ਹੈ ਤਾਂ ਉਸ ਦਾ ਸਿਰ ਪਾੜ ਦਿੱਤਾ ਜਾਵੇ।  2018 ਬੈਚ ਦੇ ਆਈਏਐਸ ਅਧਿਕਾਰੀ ਸਿਨ੍ਹਾ ਨੇ ਕੈਮਰੇ ਸਾਹਮਣੇ ਪੁਲਿਸ ਵਾਲਿਆਂ ਨੂੰ ਇਹ ਗੱਲਾਂ ਕਹੀਆਂ ਸੀ। ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਵੀਡੀਓ ਵੀ ਸਾਹਮਣੇ ਆਇਆ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ।

ਉਸ ਨੂੰ ਇਸ ਵਿੱਚ ਇਹ ਕਹਿੰਦੇ ਹੋਏ ਵੇਖਿਆ ਗਿਆ ਸੀ, "ਚੁੱਕ-ਚੁੱਕ ਕੇ ਮਾਰਿਓ ਪਿੱਛੇ ਸਾਰਿਆਂ ਦੇ। ਅਸੀਂ ਉਨ੍ਹਾਂ ਨੂੰ ਸੁਰੱਖਿਆ ਘੇਰਾ ਪਾਰ ਨਹੀਂ ਕਰਨ ਦੇਵਾਂਗੇ। ਸਾਡੇ ਕੋਲ ਲੋੜੀਂਦੀ ਸੁਰੱਖਿਆ ਫੋਰਸ ਹੈ। ਅਸੀਂ ਦੋ ਦਿਨਾਂ ਤੋਂ ਨਹੀਂ ਸੁੱਤੇ ਪਰ ਤੁਸੀਂ ਲੋਕ ਇੱਥੇ ਕੁਝ ਨੀਂਦਰ ਲੈ ਕੇ ਆਏ ਹੋ... ਇੱਕ ਵੀ ਬੰਦਾ ਨਿੱਕਲ ਕੇ ਨਾ ਜਾਵੇ। ਜੇ ਕੋਈ ਆਵੇ, ਤਾਂ ਉਸ ਦਾ ਸਿਰ ਪਾਟਣਾ ਚਾਹੀਦਾ ਹੈ। ਕੀ ਤੁਹਾਨੂੰ ਸਮਝ ਆ ਗਿਆ?’’ ਪੁਲਿਸ ਨੇ ਕਿਸਾਨਾਂ ਨੂੰ ਫਿਰ ਬੇਰਹਿਮੀ ਨਾਲ ਮਾਰਿਆ, ਵਹਿਸ਼ੀਆਨਾ ਢੰਗ ਨਾਲ ਲਾਠੀਆਂ ਚਲਾਈਆਂ। ਬਾਅਦ ਵਿੱਚ, ਜਦੋਂ ਮਾਮਲਾ ਭਖ ਗਿਆ, ਤਾਂ ਆਈਏਐਸ ਅਧਿਕਾਰੀ ਨੂੰ ਸਪਸ਼ਟੀਕਰਨ ਦੇਣਾ ਪਿਆ। ਜਾਣਕਾਰੀ ਅਨੁਸਾਰ ਰਾਜ ਸਰਕਾਰ ਫਿਲਹਾਲ ਉਨ੍ਹਾਂ ਦੀ ਵਿਆਖਿਆ ਤੋਂ ਸੰਤੁਸ਼ਟ ਹੈ।