ਨਵਜੋਤ ਸਿੱਧੂ ਦਾ ਜ਼ਬਰਦਸਤ ਵਿਰੋਧ, ਅੱਕੇ ਲੋਕਾਂ ਨੇ ਪਾਇਆ ਘੇਰਾ, ਗੱਡੀ ਭਜਾ ਕੇ ਭੱਜਿਆ

Tags

ਸੋਮਵਾਰ ਸਵੇਰੇ ਅੰਮ੍ਰਿਤਸਰ ਦੀ 100 ਫੁੱਟੀ ਰੋਡ ’ਤੇ ਗੇਟ ਦਾ ਉਦਘਾਟਨ ਕਰਨ ਪਹੁੰਚੇ। ਇਸ ਦੌਰਾਨ ਸਥਾਨਕ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ। ਇਹ ਵਿਰੋਧ ਪ੍ਰਦਰਸ਼ਨ ਮਸ਼ਹੂਰ ਦੁਕਾਨ ਗੁਰਨਾਮ ਪੀਠੀ ਵਾਲਿਆਂ ਨੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਕੀਤਾ। ਉਹਨਾਂ ਆਰੋਪ ਲਗਾਇਆ ਕਿ ਸਿੱਧੂ ਸਾਢੇ ਚਾਰ ਸਾਲ ਬਾਅਦ ਉਹਨਾਂ ਦੇ ਇਲਾਕੇ ਵਿਚ ਆਏ ਹਨ ਅਤੇ ਆਉਂਦੇ ਹੀ ਸਿਆਸੀ ਸਟੰਟ ਕਰਨ ਲੱਗੇ ਹਨ। ਸਖ਼ਤ ਸੁਰੱਖਿਆ ਵਿਚਾਲੇ ਸਿੱਧੂ ਗੇਟ ਦਾ ਉਦਘਾਟਨ ਕਰਕੇ ਚਲੇ ਗਏ। ਇਸ ਦੌਰਾਨ ਉਹਨਾਂ ਨੇ ਕਿਸੇ ਨਾਲ ਵੀ ਗੱਲ ਨਹੀਂ ਕੀਤੀ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਨਵਜੋਤ ਸਿੱਧੂ ਕੋਲ ਉਹਨਾਂ ਦੇ ਕਿਸੇ ਕਰੀਬੀ ਦੀ ਸ਼ਿਕਾਇਤ ਕੀਤੀ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਦੁਕਾਨਦਾਰਾਂ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਇਲਾਕੇ ਦਾ ਵਿਕਾਸ ਨਾ ਦੇ ਬਰਾਬਰ ਹੋਇਆ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਨੇ ਕਿਹਾ ਕਿ ਇਲਾਕੇ ਵਿਚ ਕਰੀਬ 10 ਇਮਾਰਤਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲਿਸ ਕੁਝ ਨਹੀਂ ਕਰ ਰਹੀ।