ਤੋਮਰ ਦੇ ਬਿਆਨ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ !ਕੇਂਦਰ ਸਰਕਾਰ ਨੂੰ ਪਾਤੀ ਬਿਪਤਾ!

Tags

ਕੋਰੋਨਾ ਦੀ ਦੂਜੀ ਲਹਿਰ ਮੱਠੀ ਹੁੰਦਿਆਂ ਹੀ ਕਿਸਾਨਾਂ ਨੇ ਫਿਰ ਅੰਦੋਲਨ ਤੇਜ਼ ਕਰ ਦਿੱਤਾ ਹੈ। ਵੀਰਵਾਰ ਨੂੰ ਹਜ਼ਾਰਾਂ ਕਿਸਾਨ ਪਾਨੀਪਤ ਟੋਲ ਪਲਾਜ਼ਾ 'ਤੇ ਇਕੱਠੇ ਹੋਏ। ਇਸ ਦੌਰਾਨ ਕਿਸਾਨਾਂ ਨੇ ਬੀਕੇਯੂ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਦਿੱਲੀ ਵੱਲ ਕੂਚ ਕੀਤਾ। ਦਿੱਲੀ ਕੂਚ ਵਿੱਚ ਨਿਹੰਗ ਸਿੰਘ ਘੋੜਿਆਂ 'ਤੇ ਸਵਾਰ ਹੋ ਕੇ ਨਿਕਲੇ। ਪਾਣੀਪਤ ਪਹੁੰਚੇ ਗੁਰਨਾਮ ਸਿੰਘ ਚੜੂਨੀ ਦਾ ਕਿਸਾਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਸਰਕਾਰ ਨੂੰ ਮੀਡੀਆ ਰਾਹੀਂ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦਾ ਕੀ ਫਾਇਦਾ ਹੈ।

ਸਾਉਣੀ ਦੀਆਂ ਫਸਲਾਂ ਦੇ ਭਾਅ ਵਧਾਉਣ 'ਤੇ ਉਨ੍ਹਾਂ ਕਿਹਾ ਗਿਆ ਕਿ ਇਹ ਤਾਂ ਊਂਠ ਦੇ ਮੂੰਹ 'ਚ ਜੀਰਾ ਪਾਉਣ ਵਾਲਾ ਕੰਮ ਹੋਇਆ। ਵਧੇ ਹੋਏ ਭਾਅ ਤਿੰਨ ਫ਼ੀਸਦੀ ਵੀ ਨਹੀਂ ਬਣਦੇ। ਕਿਸਾਨਾਂ ਨੇ ਕਰੋਨਾ ਦੌਰਾਨ ਦੇਸ਼ ਨੂੰ ਬਚਾਇਆ, ਨਹੀਂ ਤਾਂ ਦੇਸ਼ ਦੀ ਆਰਥਿਕਤਾ ਮੂਧੇ ਮੂੰਹ ਡਿੱਗਦੀ। ਪਾਣੀਪਤ ਪਹੁੰਚੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਸੀਂ ਸਰਕਾਰ ਸਾਹਮਣੇ ਕੋਈ ਨਵੀਂ ਮੰਗ ਨਹੀਂ ਰੱਖੀ, ਸਾਡੀਆਂ ਮੰਗਾਂ ਪਹਿਲਾਂ ਵਾਂਗ ਹੀ ਹਨ। ਸਰਕਾਰ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨੀ ਨੂੰ ਕੀ ਫਾਇਦਾ ਹੋਇਆ ਹੈ? ਇਹ ਖੇਤੀਬਾੜੀ ਦਾ ਕਾਨੂੰਨ ਨਹੀਂ, ਇਹ ਖੇਤੀ-ਧੰਦਾ ਹੈ। ਇਹ ਕਿਸਾਨਾਂ ਲਈ ਨਹੀਂ ਬਲਕਿ ਪੂੰਜੀਪਤੀਆਂ ਲਈ ਲਾਭਕਾਰੀ ਹੈ। ਸਰਕਾਰ ਸਾਨੂੰ 11 ਮੀਟਿੰਗਾਂ ਵਿਚ ਇਹ ਨਹੀਂ ਸਮਝਾ ਸਕੀ ਕਿ ਇਨ੍ਹਾਂ ਕਾਨੂੰਨਾਂ ਦਾ ਕੀ ਫਾਇਦਾ ਹੈ।