ਸਰਕਾਰ ਦਾ ਹੋਰ ਵੱਡਾ ਝਟਕਾ,ਲਿਆ ਹੁਣੇ ਅਜਿਹਾ ਫੈਸਲਾ,ਮੁਲਾਜ਼ਮਾਂ ਦੇ ਤੋੜੇ ਸੁਪਨੇ

Tags

ਪੰਜਾਬ ਦੇ ਮੁਲਾਜ਼ਮ ਲੰਬੇ ਸਮੇਂ ਤੋਂ ਕੈਬਨਿਟ ਦੀ ਮੀਟਿੰਗ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਮੀਟਿੰਗ ਵਿਚ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਨੰੂ ਜੁਲਾਈ ਵਿਚ ਲਾਗੂ ਕਰਕੇ ਮੁਲਾਜ਼ਮਾਂ ਨੰੂ ਉਨ੍ਹਾਂ ਦੇ ਬਣਦੇ ਬਕਾਏ 2016 ਤੋਂ ਦਿੱਤੇ ਜਾਣ ਬਾਰੇ ਫੈਸਲਾ ਕੀਤਾ ਜਾਵੇਗਾ | ਪਰ ਅੱਜ ਦੀ ਮੀਟਿੰਗ ਵਿਚ ਪੰਜਾਬ ਸਰਕਾਰ ਨੇ 6ਵੇਂ ਪੇਅ ਕਮਿਸ਼ਨ ਬਾਰੇ ਏਜੰਡਾ ਤੱਕ ਨਹੀਂ ਲਗਾਇਆ ਗਿਆ | ਇਸ ਸਬੰਧੀ ਟੈਕਨੀਕਲ ਸਰਵਿਸਜ਼ ਯੂਨੀਅਨ ਪ੍ਰਧਾਨ ਕੁਲਦੀਪ ਸਿੰਘ ਖੰਨਾ ਤੇ ਸਕੱਤਰ ਪੰਜਾਬ ਰਮੇਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਅੰਦਰ ਪੰਜਾਬ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ |

ਕੈਪਟਨ ਸਰਕਾਰ ਨੇ 2017 ਵਿਚ ਪੰਜਾਬ ਦੇ ਮੁਲਾਜ਼ਮਾਂ ਕੋਲੋਂ ਉਨ੍ਹਾਂ ਦੀ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਦੇਣ ਅਤੇ ਬਕਾਇਆ ਪਏ ਡੀ.ਏ. ਦੀਆਂ ਕਿਸ਼ਤਾਂ ਤੇ ਉਨ੍ਹਾਂ ਦਾ ਬਕਾਇਆ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਵਿਚ ਫੈਸਲਾ ਨਾ ਕਰਕੇ ਮੁਲਾਜ਼ਮਾਂ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੰੂ ਗਰਾਂਟਾਂ ਦੇਣ ਲਈ ਤਾਂ 12-12 ਕਰੋੜ ਹੈ, ਪਰ ਮੁਲਾਜ਼ਮਾਂ ਦੇ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਦੇਣ ਅਤੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਕੋਲੋਂ ਪੈਸੇ ਨਹੀਂ | ਇਸ ਮੌਕੇ ਇੰਜੀ: ਰਾਮ ਲਭਾਇਆ, ਹਰਜਿੰਦਰ ਸਿੰਘ, ਪ੍ਰੀਤਮ ਪਿੰਡੀ, ਇੰਜੀ: ਮਨਜੀਤ ਕੁਮਾਰ, ਰਮੇਸ਼ ਸ਼ਰਮਾ, ਕੁਲਦੀਪ ਖੰਨਾ, ਇੰਜੀ: ਹਰਜੀਤ ਸਿੰਘ, ਗੁਰਕਮਲ ਸਿੰਘ ਤੇ ਨਗਿੰਦਰਪਾਲ ਆਦਿ ਹਾਜ਼ਰ ਸਨ |