ਕੋਰੋਨਾ ਦੀ ਘੜੀ ‘ਚ ਪੰਜਾਬ ਵਾਸੀਆਂ ਲਈ ਖੁਸ਼ੀ ਦੀ ਖਬਰ

Tags

ਪੰਜਾਬ ਵਿੱਚ ਹੁਣ ਕੋਰੋਨਾ ਨੂੰ ਥੋੜੀ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਨਵੇਂ ਕੋਰੋਨਾ ਕੇਸਾਂ ਦੇ ਨਾਲ ਹੁਣ ਪੌਜ਼ੇਟਿਵਿਟੀ ਰੇਟ ਵੀ ਘਟਿਆ ਹੈ।ਪੰਜਾਬ ਵਿੱਚ ਪਿਛਲੇ 16 ਦਿਨਾਂ ਅੰਦਰ ਕੋਵਿਡ ਪੌਜ਼ੇਟਿਵਿਟੀ ਰੇਟ 13.51 ਫੀਸਦ ਤੋਂ ਘਟਕੇ 5.8 ਫੀਸਦ ਤੇ ਆ ਗਿਆ ਹੈ। ਐਕਟਿਵ ਮਾਮਲਿਆਂ ਦੀ ਗਿਣਤੀ ਵੀ ਰਾਜ ਵਿੱਚ 12 ਮਈ ਨੂੰ 79,963 ਤੋਂ 28 ਮਈ ਨੂੰ ਘੱਟ ਕੇ 44,964 ਹੋ ਗਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਰੋਜ਼ਾਨਾ ਨਵੇਂ ਕੋਰੋਨਵਾਇਰਸ ਮਾਮਲਿਆਂ ਵਿਚ ਵੀ ਗਿਰਾਵਟ ਦੇਖੀ ਜਾ ਰਹੀ ਹੈ।ਸ਼ੁੱਕਰਵਾਰ ਨੂੰ ਪੌਜ਼ੇਟਿਵਿਟੀ ਦਰ ਘਟ ਕੇ 5.12 ਪ੍ਰਤੀਸ਼ਤ ਰਹਿ ਗਈ ਸੀ।

ਅੰਕੜਿਆਂ ਅਨੁਸਾਰ 12 ਮਈ ਨੂੰ ਪੰਜਾਬ ਦੀ ਕੋਵਿਡ ਪੌਜ਼ੇਟਿਵਿਟੀ ਦਰ 13.51 ਫੀਸਦ ਰਹੀ ਜਦੋਂਕਿ ਬਠਿੰਡਾ, ਫਾਜ਼ਿਲਕਾ ਅਤੇ ਮੁਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਰਾਜ ਦੀ ਸਮੁੱਚੀ ਪੌਜ਼ੇਟਿਵਿਟੀ ਦਰ ਨਾਲੋਂ ਵਧੇਰੇ ਰਿਕਾਰਡ ਕੀਤੀ ਗਈ। ਸ਼ੁੱਕਰਵਾਰ ਨੂੰ ਪੌਜ਼ੇਟਿਵਿਟੀ ਦਰ ਘਟ ਕੇ 5.12 ਪ੍ਰਤੀਸ਼ਤ ਰਹਿ ਗਈ। ਹਾਲਾਂਕਿ, ਕੇਸਾਂ ਦੀ ਮੌਤ ਦਰ, ਜੋ ਕਿ 2.4% ਹੈ, ਰਾਜ ਦੇ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।ਅੰਕੜਿਆਂ ਅਨੁਸਾਰ ਪੰਜਾਬ 'ਚ ਨਵੇਂ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ ਘਟ ਰਹੀ ਹੈ। ਰਾਜ ਵਿਚ 12 ਮਈ ਨੂੰ ਇਕੋ ਦਿਨ ਵਿੱਚ 8,000 ਮਾਮਲੇ ਸਾਹਮਣੇ ਆਏ ਸੀ ਜਦਕਿ 28 ਮਈ ਨੂੰ ਇਹ ਘਟਕੇ 4,000 ਤੋਂ ਘੱਟ ਰਹਿ ਗਏ।ਰਾਜ ਵਿਚ 8 ਮਈ ਨੂੰ ਸਭ ਤੋਂ ਵੱਧ ਇਕੋ 'ਚ ਦਿਨ 9,100 ਤਾਜ਼ਾ ਕੇਸ ਦਰਜ ਹੋਏ ਸੀ।