ਹੁਣੇ ਹੁਣੇ ਮੁੱਖ ਮੰਤਰੀ ਨੇ ਅਗਲੇ ਸੋਮਵਾਰ ਤੱਕ ਕਰਤਾ ਕਰਫਿਊ ਦਾ ਐਲਾਨ

Tags

ਕੋਰੋਨਾ ਮਹਾਂਮਾਰੀ ਕਾਰਨ ਬੇਹੱਦ ਮਾੜੀ ਸਥਿਤੀ ਦੇ ਮੱਦੇਨਜ਼ਰ, ਦਿੱਲੀ ਵਿੱਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਕਰਫਿਊ ਲੱਗ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਉਪ ਰਾਜਪਾਲ ਅਨਿਲ ਬੈਜਲ ਨਾਲ ਅਹਿਮ ਮੁਲਾਕਾਤ ਕੀਤੀ। ਭਾਰਤ 'ਚ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਸਤੰਬਰ 2020 'ਚ ਆਈ ਪਹਿਲੀ ਲਹਿਰ ਤੋਂ ਵੱਖਰੀ ਹੈ। ਕਿਉਂਕਿ ਨਵੇਂ ਮਾਮਲੇ ਵਧਣ ਦੀ ਦਰ ਕਾਫੀ ਜ਼ਿਆਦਾ ਹੈ। ਲੇਟੈਸਟ ਕੋਵਿਡ-19 ਕਮਿਸ਼ਨ ਇੰਡੀਆ ਟਾਸਕ ਫੋਰਸ ਨੇ ਇਕ ਰਿਪੋਰਟ 'ਚ ਕਿਹਾ

ਕਿ ਫਰਵਰੀ ਤੋਂ ਅਪ੍ਰੈਲ ਤਕ ਪ੍ਰਤੀਦਿਨ 10,000 ਤੋਂ 80,000 ਨਵੇਂ ਮਾਮਲਿਆਂ ਦਾ ਵਾਧਾ 40 ਦਿਨਾਂ ਤੋਂ ਵੀ ਘੱਟ ਸਮੇਂ 'ਚ ਹੋਇਆ। ਪਿਛਲੇ ਸਤੰਬਰ 'ਚ ਇਸ ਗਿਣਤੀ 'ਚ 83 ਦਿਨ ਲੱਗੇ ਸਨ। ਉਧਰ, ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੰਗਾਮੀ ਮੀਟਿੰਗ ਬੁਲਾਈ ਹੈ। ਇਹ ਅਹਿਮ ਮੀਟਿੰਗ ਸਵੇਰੇ 11:30 ਵਜੇ ਹੋ ਰਹੀ ਹੈ। ਮੀਟਿੰਗ ਵਿੱਚ ਕੋਰੋਨਾ ਦੀ ਤਾਜ਼ਾ ਹਾਲਤ ਦੀ ਜਾਇਜ਼ਾ ਲੈਣ ਮਗਰੋਂ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ ਸਿਹਤ ਤੇ ਗ੍ਰਹਿ ਮਾਮਲਿਆਂ ਦੇ ਮੰਤਰਾਲਿਆਂ ਦੇ ਸਾਰੇ ਅਧਿਕਾਰੀ ਸ਼ਾਮਲ ਹੋਣਗੇ।

ਕੌਮੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ’ਚ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਭਾਰੀ ਕਮੀ ਹੈ ਤੇ ਸ਼ਹਿਰ ਦੇ ਕੋਟੇ ਦੀ ਆਕਸੀਜਨ ਹੋਰਨਾਂ ਰਾਜਾਂ ਨੂੰ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਕੇਜਰੀਵਾਲ ਨੇ ਐਤਵਾਰ ਸ਼ਾਮੀਂ ਟਵੀਟ ਕੀਤਾ, ‘ਦਿੱਲੀ ’ਚ ਆਕਸੀਜਨ ਦੀ ਭਾਰੀ ਕਮੀ ਹੈ। ਮਾਮਲੇ ਤੇਜ਼ੀ ਨਾਲ ਵਧਣ ਦੇ ਮੱਦੇਨਜ਼ਰ ਦਿੱਲੀ ਨੂੰ ਆਮ ਨਾਲੋਂ ਬਹੁਤ ਜ਼ਿਆਦਾ ਸਪਲਾਈ ਦੀ ਜ਼ਰੂਰਤ ਹੈ। ਸਪਲਾਈ ਵਧਾਉਣ ਦੀ ਗੱਲ ਤਾਂ ਦੂਰ, ਸਾਡੀ ਆਮ ਸਪਲਾਈ ਹੀ ਬਹੁਤ ਘੱਟ ਹੋ ਗਈ ਹੈ ਤੇ ਦਿੱਲੀ ਦੇ ਕੋਟੇ ਨੂੰ ਹੋਰਨਾਂ ਰਾਜਾਂ ਵਿੱਚ ਭੇਜਿਆ ਗਿਆ ਹੈ।’ ਇਸ ਤੋਂ ਕੁਝ ਘੰਟੇ ਪਹਿਲਾਂ ਹੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਿੱਲੀ ’ਚ ਹਸਪਤਾਲਾਂ ਅੰਦਰ ਬਿਸਤਰਿਆਂ ਦੀ ਗਿਣਤੀ ਵਧਾਉਣ ਤੇ ਮਰੀਜ਼ਾਂ ਲਈ ਤੁਰੰਤ ਆਕਸੀਜਨ ਦੀ ਸਪਲਾਈ ਮਜ਼ਬੂਤ ਕਰਨ ਵਿੱਚ ਮਦਦ ਦੀ ਬੇਨਤੀ ਕੀਤੀ ਸੀ।