ਇਹ ਬਿੱਲ ਤਾਂ ਸ਼ੁਰੂਆਤ ਨੇ, ਕੇਂਦਰੀ ਮੰਤਰੀ ਦਾ ਬਿਆਨ

Tags

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕੇਂਦਰ ਵੱਲੋਂ ਲਾਗੂ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਸ਼ੁਰੂਆਤ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਆੜ੍ਹਤੀਆਂ ਦੇ ਪ੍ਰਭਾਵ’ ਕਾਰਨ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਅਸੀਂ ਹੱਲ ਚਾਹੁੰਦੇ ਹਾਂ, ਜੇ ਉਹ ਇਸ ਦਿਸ਼ਾ ਵਿਚ ਗੱਲਬਾਤ ਕਰਨ ਲਈ ਤਿਆਰ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।”

ਉਨ੍ਹਾਂ ਕਿਹਾ, “ਅਗਲਾ ਕਦਮ ਕੀਟਨਾਸ਼ਕ (ਪ੍ਰਬੰਧਨ) ਬਿੱਲ ਅਤੇ ਬੀਜ ਬਿੱਲ ਹੋਵੇਗਾ। ਉਦੋਂ ਵੀ ਕਿਸਾਨਾਂ ਵਿੱਚ ਭਰ ਭੁਲੇਖੇ ਵਿਚ ਪੈਦਾ ਕੀਤੇ ਜਾ ਸਕਦੇ ਹਨ।'“ਜਦੋਂ ਇਹ ਪੁੱਛਿਆ ਗਿਆ ਕਿ ਕੀ ਕੇਂਦਰ ਸਰਕਾਰ ਪੰਜਾਬ ਦੇ ਧਾਰਮਿਕ ਆਗੂਆਂ ਨੂੰ ਸਰਕਾਰ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦਰਮਿਆਨ ਵਿਚੋਲਗੀ ਕਰਨ ਲਈ ਉਤਸ਼ਾਹਤ ਕਰੇਗੀ ਤਾਂ ਸ੍ਰੀ ਚੌਧਰੀ ਨੇ ਕਿਹਾ,“ ਅਸੀਂ ਸਾਰਿਆਂ ਦਾ ਸਵਾਗਤ ਕਰਾਂਗੇ।