ਅੰਬਾਨੀਆਂ ਨੇ ਟਰੱਕ ਭਰ ਕੇ ਪੰਜਾਬ 'ਚ ਭੇਜਿਆ ਅਜਿਹਾ ਸਮਾਨ, ਦੇਖਕੇ ਕਿਸਾਨ ਵੀ ਰਹਿ ਗਏ ਹੈਰਾਨ

Tags

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਖੇ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਰਹਿਣ ਤੇ ਜਥੇਬੰਦੀਆਂ ਵਲੋਂ ਪਿੰਡ ਪੱਧਰ 'ਤੇ ਧਰਨਾ ਲਗਾਤਾਰ ਜਾਰੀ ਰੱਖ ਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਦਰਦ ਭਰੀ ਆਵਾਜ਼ ਸੁਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਦੇ ਚੱਲਦੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਸੱਪਾਂ ਵਾਲੀ ਵਿਖੇ ਬਣੇ ਐਮ.ਆਰ.ਐਮ ਫੂਡਜ਼ ਨਾਮਕ ਸ਼ੈਲਰ ਦੇ ਬਾਹਰ ਉਸ ਸਮੇਂ ਕਿਸਾਨ ਜਥੇਬੰਦੀ ਨੇ ਧਰਨਾ ਦਿੱਤਾ, ਜਦੋਂ ਅਦਾਨੀਆਂ ਦੇ ਮਾਲ ਨਾਲ ਭਰੇ ਟਰੱਕ ਸ਼ੈਲਰ ਨਜ਼ਦੀਕ ਸਨ | ਜਥੇਬੰਦੀ ਵਲੋਂ ਰੋਕ ਲਏ ਗਏ ਟਰੱਕਾਂ ਦੇ ਵਿਚਲੇ ਮਾਲ ਬਾਰੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਚ ਅਦਾਨੀਆਂ ਦੇ ਮਾਰ੍ਹਕੇ ਵਾਲਾ ਮਾਲ ਸੀ,

ਜਿਸ ਤੋਂ ਕਿਸਾਨ ਜਥੇਬੰਦੀ ਨੇ ਰੋਸ ਜ਼ਾਹਿਰ ਕਰਦਿਆਂ ਸ਼ੈਲਰ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ | ਜਾਣਕਾਰੀ ਅਨੁਸਾਰ ਮੌਕੇ 'ਤੇ ਸਬੰਧਿਤ ਥਾਣੇ ਦੀ ਪੁਲਿਸ ਵੀ ਪਹੰੁਚ ਚੁੱਕੀ ਸੀ ਤਾਂ ਕਿ ਕੋਈ ਹਿੰਸਕ ਘਟਨਾ ਨਾ ਹੋ ਸਕੇ | ਧਰਨੇ 'ਤੇ ਇਕੱਤਰ ਸਿੰਘ, ਲਵਪ੍ਰੀਤ ਸਿੰਘ, ਜਸਕਰਨ ਸਿੰਘ, ਕੇਵਲ ਸਿੰਘ, ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਰੇਸ਼ਮ ਸਿੰਘ, ਅੰਗਰੇਜ਼ ਸਿੰਘ, ਜਸਵਿੰਦਰ ਸਿੰਘ ਕਾਕਾ, ਬੋਹੜ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਸਿੰਘ, ਸਤਵੰਤ ਸਿੰਘ, ਲਖਵੀਰ ਸਿੰਘ, ਜਗਸੀਰ ਸਿੰਘ ਤੇ ਪਿੰਡ ਦੇ ਕਿਸਾਨ ਮੌਜੂਦ ਸਨ|