ਸਿੱਧੂ ਨੇ ਮੋਦੀ ਬਾਰੇ ਦੱਸਿਆ ਉਹ ਜੋ ਨਾ ਕਿਸੇ ਨੇ ਦੱਸਿਆ ਤੇ ਨੀ ਹੀ ਕਿਸੇ ਨੇ ਦੱਸਣਾ

Tags

ਮੋਦੀ ਸਰਕਾਰ ਨੂੰ ਕਿਸਾਨਾਂ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਪਾਸ ਕੀਤੇ ਤਿੰਨੇ ਕਨੂੰਨ ਜਲਦੀ ਵਾਪਿਸ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਖ਼ਤਮ ਕਰਵਾਉਣਾ ਚਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿੰਡ ਮਾਲੋਵਾਲ ਦੇ ਚੋਣਵੇਂ ਨੌਜਵਾਨ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਤੇ ਆਰਗੈਨਿਕ ਖੇਤੀ ਕਰਨ ਲਈ ਪ੍ਰੇਰਿਤ ਕਰਦਿਆਂ ਕੀਤਾ। ਉਨ੍ਹਾਂ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰ ਕੇ ਥੋੋੜੇ ਸਮੇਂ ਵਿਚ ਵੱਧ ਮੁਨਾਫ਼ਾ ਕਮਾਉਣ ਘਰੇਲੂ ਚੀਜਾਂ ਦਾ ਉਤਪਾਦਨ ਵਧਾਉਣ ਅਤੇ ਸਰਕਾਰ ਤੋਂ ਪਾਕਿਸਤਾਨ ਨਾਲ ਸਿੱਧਾ ਵਪਾਰ ਖੋਲ੍ਹਣ ਦੀ ਮੰਗ ਕੀਤੀ ਤਾਂ ਕਿ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਆਜ਼ਾਦ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਜਿਹੜੇ ਪੰਜਾਬ ਨੇ ਅਪਣੀ ਜ਼ਮੀਨ, ਪਾਣੀ ਦਾਅ ’ਤੇ ਲਾ ਕੇ ਅੰਨ ਦੀ ਵੱਧ ਪੈਦਾਵਾਰ ਕਰ ਕੇ ਭਾਰਤ ਜੋ ਕੇ ਠੂਠਾ ਫੜ ਕੇ ਦੂਜੇ ਦੇਸ਼ਾਂ ਤੋਂ ਮੰਗ ਕੇ ਟਾਈਮ ਸਾਰਦਾ ਸੀੇ ਉਸੇ ਭਾਰਤ ਦੇ ਲੋਕਾਂ ਨੂੰ ਮੋਹਰੀ ਬਣ ਕੇ ਅਪਣਾ ਯੋਗਦਾਨ ਪਾਉਂਦਿਆਂ ਆਤਮ ਨਿਰਭਰ ਬਣਾ ਕੇ ਲੋਕਾਂ ਨੂੰ ਭੁਖਮਰੀ ਤੋਂ ਬਾਹਰ ਕਢਿਆ ਅਤੇ ਦੂਜੇ ਦੇਸ਼ਾਂ ਅੱਗੇ ਹੱਥ ਅੱਡਣ ਤੋਂ ਰੋਕਿਆ। ਅੱਜ ਉਨ੍ਹਾਂ ਕਿਸਾਨਾਂ ਨੂੰ ਅਪਣੇ ਹੱਕਾਂ ਲਈ ਸਰਕਾਰਾਂ ਦੇ ਜੁਲਮ ਦਾ ਸ਼ਿਕਾਰ ਹੁੋਣਾ ਪੈ ਰਿਹਾ ਹੈ, ਸ਼ਰਮ ਆਉਣੀ ਚਹੀਦੀ ਹੈ। ਇਸ ਮੌਕੇ ਕਿਸਾਨ ਆਗੂਆਂ ਵਿਚ ਮਨੀ ਮਾਲੋਵਾਲ, ਹਰਦੇਵ ਜੋਸ਼ਨ, ਮਨਦੀਪ ਸਿੰਘ, ਸੰਦੀਪ ਸਿੰਘ ਸੰਜੇ, ਸੋਨਾ ਜੋਸ਼ਨ, ਜਗਦੀਸ਼ ਸਿੰਘ, ਡਾ ਜਰਮਨਜੀਤ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।