ਵੱਡੀ ਖ਼ਬਰ: ਕਿਸਾਨਾਂ ਨੇ ਫੇਰ ਭਜਾਏ ਗੋਦੀ ਮੀਡੀਆ ਵਾਲੇ।

Tags

ਇਕ ਵਾਰ ਫੇਰ ਦਿੱਲੀ ਧਰਨੇ ਤੇ ਪਹੁੰਚੇ ਗੋਦੀ ਮੀਡੀਆ ਵਾਲਿਆਂ ਨੂੰ ਕਿਸਾਨਾਂ ਨੇ ਭਜਾ ਦਿੱਤਾ, ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਮੀਡੀਆ ਵਾਲੇ ਆਏ ਸਨ ਉਨ੍ਹਾਂ ਕੋਲ ਆਪਣੀ ਕੋਈ ਵੀ ਆਈ ਡੀ ਨਹੀਂ ਸੀ। ਅੱਗੋਂ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਮੀਡੀਆ ਵਾਲੇ ਸਨ ਪੁਲਿਸ ਵਾਲਿਆਂ ਤੋਂ ਹੀ ਇੰਟਰਵਿਊ ਲੈ ਰਹੇ ਸਨ ਪਰ ਕਿਸਾਨਾਂ ਦੀ ਇੰਟਰਵਿਊ ਨਹੀਂ ਹੋਈ।

ਇਹੀ ਕਾਰਣ ਹੈ ਕਿ ਕਿਸਾਨਾਂ ਨੇ ਉਨ੍ਹਾਂ ਖਿਲਾਫ ਰੋਸ ਪ੍ਰਦਰਸ਼ਨ ਦਿਖਾਇਆ ਅਤੇ ਉਨ੍ਹਾਂ ਨੂੰ ਉਥੋਂ ਭੱਜਣ ਲਈ ਮਜਬੂਰ ਕਰ ਦਿੱਤਾ। ਉਸ ਜਗਾਹ ਤੇ ਮੌਜੂਦ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਮੀਡੀਆ ਵਾਲੇ ਛੋਟੀਆਂ ਛੋਟੀਆਂ ਖਬਰਾਂ ਜੋ ਕਿ ਅਲੱਗ-ਅਲੱਗ ਹੁੰਦੀਆਂ ਹਨ ਉਹਨਾਂ ਨੂੰ ਤੋੜ-ਮਰੋੜ ਕੇ ਕੁਝ ਹੋਰ ਪੇਸ਼ ਕਰ ਦਿੰਦੇ ਹਨ ਪਰ ਸੱਚਾਈ ਕੁਝ ਹੋਰ ਹੀ ਹੁੰਦੀ ਹੈ।