ਕੇਂਦਰ ਦਾ ਪੰਜਾਬ ਨੂੰ ਫਿਰ ਤੋਂ ਵੱਡਾ ਝਟਕਾ! ਹੁਣ ਆਈ ਇਹ ਵੱਡੀ ਸਮੱਸਿਆ!

Tags

ਕੇਂਦਰ ਸਰਕਾਰ ਅਜੇ ਪੰਜਾਬ ਨੂੰ ਰਾਹਤ ਦੇਣ ਦੇ ਰੌਂਅ ਵਿੱਚ ਨਹੀਂ ਜਾਪਦੀ। ਇੱਕ ਪਾਸੇ ਜਦ ਪੰਜਾਬ ਤੋਂ ਸੰਸਦ ਮੈਂਬਰ ਜਾਂ ਵਿਧਾਇਕ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਲਈ ਜਾਂਦੇ ਹਨ, ਤਾਂ ਉਨ੍ਹਾਂ ਨੂੰ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਜਲਦ ਹੀ ਪੰਜਾਬ 'ਚ ਮਾਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਦੂਸਰੇ ਪਾਸੇ ਖੁਦ ਹੀ ਕੇਂਦਰ ਸਰਕਾਰ ਕੋਰੀ ਨਾ ਕਰਕੇ ਸਪਸ਼ਟ ਕਰਦੀ ਹੈ ਕਿ ਜਦ ਤੱਕ ਕਿਸਾਨ ਆਪਣਾ ਧਰਨਾ ਖਤਮ ਕਰਕੇ ਕੇਂਦਰ ਵੱਲੋਂ ਪਾਸ ਬਿੱਲਾਂ ਨੂੰ ਨਹੀਂ ਮੰਨਦੇ ਓਨਾ ਚਿਰ ਰੇਲ ਸੇਵਾ ਨਹੀਂ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸ਼ਨੀਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ 'ਚ ਮਾਲ ਗੱਡੀਆਂ ਚਲਾਉਣ ਲਈ ਕਿਹਾ ਸੀ।

ਸੰਸਦ ਮੈਂਬਰਾਂ ਨੇ ਸ਼ਾਹ ਸਾਹਮਣੇ ਪੰਜਾਬ ਦੀ ਮੌਜੂਦਾ ਸਥਿਤੀ ਰੱਖੀ, ਪਰ ਮੁਲਾਕਾਤ ਦਾ ਕੋਈ ਅਸਰ ਨਹੀਂ ਦਿੱਸਿਆ। ਇਸ ਦਰਮਿਆਨ ਹੁਣ ਪੰਜਾਬ 'ਚ ਰੇਲਾਂ ਚਲਾਉਣ ਨੂੰ ਲੈ ਕੇ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਰੇਲਵੇ ਨੇ ਮਾਲ-ਟ੍ਰੇਨਾਂ ਚਲਾਉਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਹੁਣ ਮਾਲ ਟ੍ਰੇਨਾਂ ਦੀ ਆਵਾਜਾਈ 'ਤੇ 12 ਨਵੰਬਰ ਤੱਕ ਪਾਬੰਦੀ ਰਹੇਗੀ। ਰੇਲਵੇ ਦੇ ਇਸ ਫੈਸਲੇ ਨਾਲ ਪੰਜਾਬ ਦਾ ਸੰਕਟ ਹੋਰ ਗਹਿਰਾ ਹੋਣ ਦੇ ਆਸਾਰ ਹਨ। ਸਭ ਤੋਂ ਵੱਡੀ ਸਮੱਸਿਆ ਥਰਮਲ ਪਲਾਂਟਾਂ ਲਈ ਕੋਲੇ ਤੇ ਕਣਕ ਦੀ ਸੀਜ਼ਨ ਲਈ ਖਾਦ ਦੀ ਹੈ। ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲਦੀ ਹੀ ਪੰਜਾਬ ਵਿੱਚ ਰੇਲ ਸੇਵਾਵਾਂ ਬਹਾਲ ਕਰਨ ਦਾ ਵਾਅਦਾ ਕੀਤਾ ਹੈ।

ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਵੀ ਮੀਟਿੰਗ ਕੀਤੀ ਜੋ ਤਸੱਲੀਬਖਸ਼ ਨਹੀਂ ਰਹੀ ਸੀ। ਰੇਲ ਮੰਤਰੀ ਵੱਲੋਂ ਸਪੱਸ਼ਟ ਹੁੰਗਾਰਾ ਨਾ ਮਿਲਣ ਕਾਰਨ ਸੰਸਦ ਮੈਂਬਰ ਅੱਧ ਵਿਚਕਾਰ ਬੈਠਕ ਤੋਂ ਬਾਹਰ ਚਲੇ ਗਏ ਸੀ। ਇਸ ਦੇ ਨਾਲ ਹੀ ਰੇਲਵੇ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਉਂਦੀ, ਰੇਲ ਗੱਡੀਆਂ ਦੀ ਆਵਾਜਾਈ ਜਾਰੀ ਨਹੀਂ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਰੇਲਵੇ ਮੰਤਰਾਲੇ ਨੂੰ ਭਰੋਸਾ ਦਿੱਤਾ ਸੀ ਕਿ ਰੇਲਵੇ ਟਰੈਕ ਖਾਲੀ ਹਨ ਤੇ ਕਿਸਾਨ ਸਟੇਸ਼ਨਾਂ ਤੋਂ ਵੀ ਚਲੇ ਗਏ ਹਨ। ਸ਼ੁੱਕਰਵਾਰ ਨੂੰ ਕਿਸਾਨ 21 ਥਾਵਾਂ 'ਤੋਂ ਧ-ਰ-ਨਾ ਚੁੱਕ ਦਿੱਤਾ ਹੈ। ਪੰਜਾਬ ਦੇ ਮੁੱਖ ਸਕੱਤਰ ਨੇ ਵਿਨੋਦ ਕੁਮਾਰ ਯਾਦਵ, ਚੇਅਰਮੈਨ ਤੇ ਰੇਲਵੇ ਬੋਰਡ ਦੇ ਸੀਈਓ ਨੂੰ ਭਰੋਸਾ ਦਿਵਾਇਆ। ਰੇਲਵੇ ਬੋਰਡ ਦੇ ਚੇਅਰਮੈਨ ਨੇ ਪੰਜਾਬ ਸਰਕਾਰ ਦੇ ਦਾਅਵੇ ਨੂੰ ਗੁੰ-ਮ-ਰਾ-ਹ-ਕੁ-ਨ ਦੱਸਿਆ ਹੈ।

ਉਸ ਨੇ ਕਿਹਾ, 22 ਥਾਵਾਂ 'ਤੇ ਧਰਨਾ ਜਾਰੀ ਹੈ। ਦੀਵਾਲੀ ਤੇ ਛੱਠ ਪੂਜਾ ਦੇ ਮੱਦੇਨਜ਼ਰ, ਰੇਲਵੇ ਨਾ ਸਿਰਫ ਮਾਲ ਟ੍ਰੇਨ, ਬਲਕਿ ਯਾਤਰੀ ਰੇਲ ਗੱਡੀਆਂ ਵੀ ਚਲਾਉਣਾ ਚਾਹੁੰਦੀ ਹੈ। ਮੌਜੂਦਾ ਸਥਿਤੀ ਵਿੱਚ, ਰੇਲ ਗੱਡੀਆਂ 12 ਨਵੰਬਰ ਤੱਕ ਨਹੀਂ ਚੱਲਣਗੀਆਂ। ਉੱਤਰੀ ਰੇਲਵੇ ਨੂੰ ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਹੁਣ ਤੱਕ 1200 ਕਰੋੜ ਤੋਂ ਵੀ ਵੱਧ ਦਾ ਘਾਟਾ ਹੋ ਚੁੱਕਿਆ ਹੈ। ਰੋਜ਼ਾਨਾ ਔਸਤਨ 45 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਉੱਤਰੀ ਰੇਲਵੇ ਦੇ ਜੀਐਮ ਆਸ਼ੂਤੋਸ਼ ਗੰਗਲ ਨੇ ਕਿਹਾ ਕਿ ਹਰ ਰੋਜ਼ ਔਸਤਨ 70 ਮਾਲ ਗੱਡੀਆਂ ਆਵਾਜਾਈ ਕਾਰਨ ਆ ਰਹੀਆਂ ਹਨ।