ਦਿੱਲੀ ਤੋਂ ਆਈ ਕਿਸਾਨਾਂ ਲਈ ਵੱਡੀ ਖ਼ਬਰ,ਚੱਕਾ ਜਾਮ ਤੋਂ ਬਾਅਦ ਲੱਗਿਆ ਵੱਡਾ ਝਟਕਾ

Tags

ਲੰਮੇ ਵਕਤ ਤੋਂ ਬਾਅਦ ਰੇਲ ਮੰਤਰੀ ਪਿਊਸ਼ ਗੋਇਲ ਨੇ ਸੂਬੇ ਵਿੱਚ ਰੇਲਾਂ ਮੁੜ ਤੋਂ ਸ਼ੁਰੂ ਕਰਨ ਦੇ ਲਈ ਪੰਜਾਬ ਦੇ ਕਾਂਗਰਸ ਦੇ ਮੈਂਬਰ ਪਾਰਲੀਮੈਂਟਾਂ ਨੂੰ ਸਮਾਂ ਦਿੱਤਾ,ਪਰ ਇਹ ਮੀਟਿੰਗ ਬੇਨਤੀਜਾ ਰਹੀ,ਕਾਂਗਰਸ ਦੇ ਤਿੰਨ ਐੱਮਪੀ ਰਵਨੀਤ ਬਿੱਟੂ,ਗੁਰਜੀਤ ਓਜਲਾ ਅਤੇ ਸੰਤੋਖ ਚੌਧਰੀ ਮੀਟਿੰਗ ਛੱਡ ਕੇ ਬਾਹਰ ਆ ਗਏ, ਮੀਟਿੰਗ ਤੋਂ ਬਾਅਦ ਰਵਨੀਤ ਬਿੱਟੂ ਨੇ ਪਿਊਸ਼ ਗੋਇਲ 'ਤੇ ਵੱਡਾ ਇਲਜ਼ਾਮ ਲਗਾਇਆ। ਕਿਸਾਨਾਂ ਨੇ ਬੁੱਧਵਾਰ ਨੂੰ ਪੂਰੀ ਰੇਲਵੇ ਟਰੈਕ ਤੇ 20 ਨਵੰਬਰ ਤੱਕ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਸੀ,ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਸਿਰਫ਼ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਸੀ।

ਉਨ੍ਹਾਂ ਕਿਹਾ 'ਮੀਟਿੰਗ ਵਿੱਚ ਉਨ੍ਹਾਂ ਨੂੰ ਪਿਊਸ਼ ਗੋਇਲ ਵੱਲੋਂ ਜ਼ਲੀਲ ਕੀਤਾ ਗਿਆ,ਗ਼-ਲ-ਤ ਸ਼ਬਦਾਂ ਦੀ ਵਰਤੋਂ ਕੀਤੀ ਗਈ,ਕਿਹਾ ਤੁਸੀਂ ਮੋਦੀ ਸਾਹਿਬ ਦੇ ਕਾਨੂੰਨ ਨੂੰ ਨਹੀਂ ਮੰਨਿਆ ਹੁਣ ਯੂਰੀਆ ਖ਼ਤਮ ਹੋ ਗਿਆ ਕੋਲਾ ਖ਼ਤਮ ਹੋ ਗਿਆ ਹੈ ਤਾਂ ਤੁਸੀਂ ਰੇਲ ਸ਼ੁਰੂ ਕਰਨ ਦੀ ਮੰਗ ਕਰਨ ਆਏ ਹੋ'। ਸਿਰਫ਼ ਇੰਨਾਂ ਹੀ ਨਹੀਂ ਰਵਨੀਤ ਬਿੱਟੂ ਨੇ ਕਿਹਾ ਪਿਊਸ਼ ਗੋਇਲ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਵਿੱਚ ਟ੍ਰੇਨਾਂ ਤਾਂ ਹੀ ਸ਼ੁਰੂ ਹੋਣਗੀਆਂ ਜਦੋਂ ਹਾਲਾਤ ਠੀਕ ਹੋਣ ਰੇਲ ਮੰਤਰਾਲੇ ਦੇਸ਼ ਦੇ ਦੂਜੇ ਸੂਬਿਆਂ ਤੋਂ ਕਮਾਈ ਕਰ ਲਵੇਗਾ'।