ਕੇਜਰੀਵਾਲ ਨੇ ਦਿੱਲੀ ਪਹੰਚੇ ਕਿਸਾਨਾਂ ਲਈ ਕਰਤਾ ਵੱਡਾ ਐਲਾਨ

Tags

ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 'ਦਿੱਲੀ ਚੱਲੋ' ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ ਸੀ। ਜਿਸ ਤਹਿਤ ਪੰਜਾਬ ਚੋਂ ਵੱਡੀ ਗਿਣਤੀ ਕਿਸਾਨ ਰਾਹ 'ਚ ਆਈਆਂ ਔ-ਕ-ੜਾ ਨੂੰ ਝੱਲਦਿਆਂ ਰਾਜਧਾਨੀ 'ਚ ਡੇਰਾ ਜਮਾ ਚੁੱਕੇ ਹਨ।ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਪਹੁੰਚੇ ਕਿਸਾਨਾਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਕੇਜਰੀਵਾਲ ਨੇ ਆਪਣੇ ਵਿਧਾਇਕਾਂ ਦੀ ਡਿਊਟੀ ਲਾਈ ਹੈ ਕਿ ਕਿਸਾਨਾਂ ਦੀ ਹਰ ਲੋੜ ਪੂਰੀ ਕੀਤੀ ਜਾਵੇ। ਉੱਥੇ ਹੀ ਰਾਜਸਵ ਮੰਤਰੀ ਕੈਲਾਸ਼ ਗਹਿਲੋਤ ਨੇ ਉੱਤਰੀ ਦਿੱਲੀ ਤੇ ਮੱਧ ਦਿੱਲੀ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ

ਉਹ ਕਿਸਾਨਾਂ ਦੇ ਰਹਿਣ, ਪੀਣ ਲਈ ਪਾਣੀ, ਮੋਬਾਇਲ ਟੌਇਲਟ ਦੇ ਨਾਲ ਹੀ ਠੰਡ ਦੇ ਮਹੀਨੇ ਤੇ ਮਹਾਮਾਰੀ ਨੂੰ ਦੇਖਦਿਆਂ ਲੋਂੜੀਦੀਂ ਵਿਵਸਥਾ ਕਰੇ। ਦਿੱਲੀ ਜਲ ਬੋਰਡ ਦੇ ਉਪ ਰਾਸ਼ਟਰਪਤੀ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ 'ਤੇ ਸਬੰਧਤ ਸਥਾਨ 'ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ ਮੋਬਾਇਲ ਟੌਇਲਟਸ ਦਾ ਵੀ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹਾਂ 'ਚ ਤਬਦੀਲ ਕਰਨ ਤੋਂ ਸਾਫ ਇਨਕਾਰ ਕਰਕੇ ਕਿਸਾਨਾਂ ਦਾ ਦਿਲ ਜਿੱਤ ਲਿਆ ਹੈ।