ਕੋਰਨਾ ਦੀ ਦੂਜੀ ਲਹਿਰ ਨੂੰ ਦੇਖਦਿਆਂ ਮੋਦੀ ਸਰਕਾਰ ਨੇ ਲਾਕਡਾਊਨ ਬਾਰੇ ਲਿਆ ਨਵਾਂ ਫੈਸਲਾ

Tags

ਬੇਸ਼ੱਕ ਕੋਰੋਨਾ ਦੇ ਨਵੇਂ ਕੇਸ ਲਗਾਤਾਰ ਘਟ ਰਹੇ ਹਨ ਪਰ ਸਰਕਾਰ ਅਜੇ ਕੋਈ ਰਿ-ਸ-ਕ ਨਹੀਂ ਲੈਣਾ ਚਾਹੁੰਦੀ। ਸਿਹਤ ਮਾਹਿਰਾਂ ਵੱਲੋਂ ਕੋਰੋਨਾ ਦੀ ਦੂਜੀ ਲਹਿਰ ਦੇ ਖ-ਤ-ਰੇ ਦਾ ਸੰਕੇਤ ਦੇਣ ਮਗਰੋਂ ਸਰਕਾਰ ਨੇ ਲੌਕਡਾਊਨ ਵਿੱਚ ਹੋਰ ਰਾਹਤ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤੀ ਹੈ ਕਿ ਅਕਤੂਬਰ ਮਹੀਨੇ ਵਾਲੇ ਦਿਸ਼ਾ-ਨਿਰਦੇਸ਼ 30 ਨਵੰਬਰ ਤੱਕ ਜਾਰੀ ਰਹਿਣਗੇ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ ਕਿ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਇਹ ਸਮਾਂ ਸੀਮਾ 30 ਨਵੰਬਰ ਤੱਕ ਵਧਾਊਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਪੈਂਦੇ ਖੇਤਰਾਂ ਦੀਆਂ ਗਤੀਵਿਧੀਆਂ ਜਿਵੇਂ 50 ਫ਼ੀਸਦ ਸਮਰੱਥਾ ਨਾਲ ਸਿਨੇਮਾਘਰ, ਥੀਏਟਰ ਤੇ ਮਲਟੀਪਲੈਕਸ ਆਦਿ ਖੋਲ੍ਹਣ ਦੀ ਆਗਿਆ ਦਿੰਦੇ ਮੌਜੂਦਾ ਦਿਸ਼ਾ-ਨਿਰਦੇਸ਼ 30 ਨਵੰਬਰ ਤੱਕ ਜਾਰੀ ਰਹਿਣਗੇ। ਪਹਿਲਾਂ 30 ਸਤੰਬਰ ਨੂੰ ਜਾਰੀ ਕੀਤੇ ਇਹ ਨਿਰਦੇਸ਼ 31 ਅਕਤੂਬਰ ਤੱਕ ਲਾਗੂ ਕੀਤੇ ਗਏ ਸਨ। ਇਹ ਹਨ ਦਿਸ਼ਾ ਨਿਰਦੇਸ਼- ਕੰਟੇਨਮੈਂਟ ਜ਼ੋਨਾਂ ਬਾਹਰ 50 ਫ਼ੀਸਦ ਸਮਰੱਥਾ ਨਾਲ ਸਿਨੇਮਾਘਰ, ਥੀਏਟਰ ਤੇ ਮਲਟੀਪਲੈਕਸ ਆਦਿ ਖੋਲ੍ਹਣ ਦੀ ਆਗਿਆ। ਸਿਆਸੀ ਇਕੱਠ ਕੇਵਲ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਕੀਤੇ ਜਾ ਸਕਣਗੇ। ਇਸ ਸਮੇਂ ਦੌਰਾਨ ਕੰਟੇਨਮੈਂਟ ਜ਼ੋਨਾਂ ਵਿੱਚ ਸਖ਼ਤੀ ਨਾਲ ਤਾਲਾਬੰਦੀ ਜਾਰੀ ਰਹੇਗੀ।

ਕੇਂਦਰ ਵਲੋਂ ਪ੍ਰਵਾਨਿਤ ਉਡਾਣਾਂ ਨੂੰ ਛੱਡ ਕੇ ਬਾਕੀ ਸਾਰੀਆਂ ਕੌਮਾਂਤਰੀ ਉਡਾਣਾਂ ਬੰਦ ਰਹਿਣਗੀਆਂ। ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਦੀਆਂ ਸਰਕਾਰਾਂ ਨੂੰ ਸਕੂਲ ਤੇ ਕੋਚਿੰਗ ਅਦਾਰੇ ਪੜਾਅਵਾਰ ਢੰਗ ਨਾਲ ਮੁੜ ਖੋਲ੍ਹਣ ਬਾਰੇ ਫ਼ੈਸਲਾ ਲੈਣ ਦੀ ਖੁੱਲ੍ਹ ਦਿੱਤੀ ਗਈ ਹੈ। ਸਕੂਲ ਤੇ ਕੋਚਿੰਗ ਅਦਾਰੇ ਖੋਲ੍ਹਣ ਬਾਰੇ ਫ਼ੈਸਲਾ ਸਥਿਤੀ ਦੇ ਨਿਰੀਖਣ ਤੇ ਕੁਝ ਸ਼ਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਬੰਧਤ ਸਕੂਲ ਤੇ ਸੰਸਥਾ ਦੀ ਮੈਨੇਜਮੈਂਟ ਨਾਲ ਸਹਿਮਤੀ ਰਾਹੀਂ ਲਿਆ ਜਾਵੇ।ਬਿਹਾਰ ਵਿਧਾਨ ਸਭਾ ਚੋਣਾਂ ਤੇ ਹੋਰ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸਿਆਸੀ ਇਕੱਠਾਂ ਵਿੱਚ ਵੱਧ ਤੋਂ ਵੱਧ 200 ਲੋਕਾਂ ਦੀ ਸ਼ਮੂਲੀਅਤ ਦੀ ਆਗਿਆ।

ਬੀ2ਬੀ ਪ੍ਰਦਰਸ਼ਨੀਆਂ ਲਾਉਣ, ਖਿਡਾਰੀਆਂ ਦੀ ਸਿਖਲਾਈ ਲਈ ਸਵਿਮਿੰਗ ਪੂਲਾਂ ਦੀ ਵਰਤੋਂ, ਮਨੋਰੰਜਨ ਪਾਰਕਾਂ ਤੇ ਅਜਿਹੀਆਂ ਹੋਰ ਥਾਵਾਂ ਵਿੱਚ ਗਤੀਵਿਧੀਆਂ ਦੀ ਆਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ 25 ਮਾਰਚ ਨੂੰ ਦੇਸ਼ਵਿਆਪੀ ਤਾਲਾਬੰਦੀ ਐਲਾਨੀ ਗਈ ਸੀ, ਜਿਸ ਨੂੰ ਪੜਾਅਵਾਰ 31 ਮਈ ਤੱਕ ਵਧਾਇਆ ਗਿਆ ਸੀ। ਦੇਸ਼ ਵਿੱਚ ਅਨਲੌਕ ਦੀ ਪ੍ਰਕਿਰਿਆ ਪਹਿਲੀ ਜੂਨ ਤੋਂ ਸ਼ੁਰੂ ਹੋਈ ਸੀ ਤੇ ਪੜਾਅਵਾਰ ਵਪਾਰਕ, ਸਮਾਜਿਕ, ਧਾਰਮਿਕ ਅਤੇ ਹੋਰ ਗਤੀਵਿਧੀਆਂ ਨੂੰ ਖੋਲ੍ਹਿਆ ਜਾ ਰਿਹਾ ਹੈ।