ਨਵਜੋਤ ਸਿੱਧੂ ਨਾਲ ਜੁੜੀ ਤਰਥੱਲੀ ਪਾਊ ਖ਼ਬਰ, ਕੈਪਟਨ ਦੇ ਬਰਾਬਰ ਰੈਲੀ ਕਰਕੇ ਕਰਤਾ ਵੱਡਾ ਐਲਾਨ

Tags

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੁਸਹਿਰੇ ਮੌਕੇ ਭਾਜਪਾ ਵੱਲ ਤਿੱਖੇ ਸਿਆਸੀ ਤੀ-ਰ ਛੱਡੇ। ਨਵਜੋਤ ਸਿੱਧੂ ਨੇ ਕਿਹਾ ਕਿ ਜਿਵੇਂ ਰਾਵਣ ਦਾ ਹੰ-ਕਾ-ਰ ਟੁੱਟਿਆ ਸੀ, ਉਂਝ ਹੀ ਕਿਸਾਨੀ ਮੁੱਦਿਆਂ 'ਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਹੰਕਾਰ ਵੀ ਟੁੱ-ਟੇ-ਗਾ। ਉਨ੍ਹਾਂ ਕਿਹਾ ਕਿ ਕਿਸਾਨੀ ਮੁੱਦਿਆਂ 'ਤੇ ਭਾਜਪਾ ਆਗੂ ਪੈਰਾਂ 'ਚ ਲੋਟਦੇ ਹੋਏ ਨਜ਼ਰ ਆਉਣਗੇ। ਸਿੱਧੂ ਨੇ ਇਕੱਠੇ ਹੋ ਕੇ ਇਸ ਸਰਬੱਤ ਦੀ ਲ-ੜਾ-ਈ ਲ-ੜ-ਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੂੰਜੀਪਤੀਆਂ ਨੂੰ ਫਾਇਦਾ ਦੇਣ ਲਈ ਪੰਜਾਬ ਦੇ ਕਿਸਾਨਾਂ ਨੂੰ ਮਾ-ਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਧਾਨ ਸਭਾ 'ਚ ਪਾਸ ਕੀਤੇ ਗਏ ਮਤਿਆਂ ਨੇ ਇਨ੍ਹਾਂ ਕਾ-ਲੇ ਕਾਨੂੰਨਾਂ ਦੇ ਮੂੰਹ 'ਤੇ ਠੋ-ਕ ਕੇ ਚ-ਪੇ-ੜ ਮਾਰੀ ਹੈ।

ਸਿੱਧੂ ਨੇ ਕਿਹਾ ਕਿ ਭਾਜਪਾ ਸਰਕਾਰ ਸੰਵਿਧਾਨ 'ਤੇ ਹ-ਮ-ਲਾ ਕਰ ਰਹੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤੋ-ੜ-ਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਨੂੰ ਦੱ-ਬ-ਣ 'ਚ ਲੱਗੀ ਹੋਈ ਹੈ ਪਰ ਅਜਿਹਾ ਕਿਸੇ ਵੀ ਸੂਰਤ 'ਚ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲ-ਲ-ਕਾ-ਰ-ਦਿ-ਆਂ ਕਿਹਾ ਕਿ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਦੱਬਣਾ ਕਿੱਥੋਂ ਦਾ ਇਨਸਾਫ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਇਕਮੁੱਠ ਅਤੇ ਇਕਜੁੱਟ ਹੋ ਕੇ ਇਸ ਸੰਘਰਸ਼ 'ਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਵਜੂਦ ਦਾ ਸੰਘਰਸ਼ ਹੈ ਅਤੇ ਆਖ਼ਰੀ ਦਮ ਤੱਕ ਇਹ ਸੰਘਰਸ਼ ਲ-ੜਿ-ਆ ਜਾਵੇਗਾ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਦੁਸਿਹਰੇ ਦੀਆਂ ਵਧਾਈਆਂ ਵੀ ਦਿੱਤੀਆਂ।