ਮੋਦੀ ਨੇ ਫੇਰ ਕਰਤਾ ਵੱਡਾ ਐਲਾਨ

Tags

ਬਿਹਾਰ ਚੋਣ ਰੈਲੀ ਦੌਰਾਨ ਸੰਬਧੋਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਬਿੱਲਾਂ ਖ਼ਿ-ਲਾ-ਫ਼ ਹੋ ਰਹੋ ਪ੍ਰਦਰਸ਼ਨਾਂ ਉੱਤੇ ਟਿੱਪਣੀ ਕਰਦਿਆਂ ਅਸਿੱਧੇ ਤੌਰ 'ਤੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਪੀਐੱਮ ਮੋਦੀ ਨੇ ਕਿਹਾ, "ਮੰਡੀ ਅਤੇ ਐੱਮ ਐੱਸ ਪੀ ਦਾ ਤਾਂ ਬਹਾਨਾ ਹੈ ਅਸਲ ਵਿੱਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਉਣਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਨੇ ਕਿਸਾਨਾਂ ਨੂੰ ਵਿਚੋਲਿਆਂ ਤੇ ਦਲਾਲਾਂ ਤੋਂ ਮੁਕਤੀ ਦਿਵਾਉਣ ਦਾ ਫ਼ੈਸਲਾ ਲਿਆ ਉੱਥੇ ਹੀ ਇਹ ਲੋਕ ਦਲਾਲਾਂ ਅਤੇ ਵਿਚੋਲਿਆਂ ਦੇ ਪੱਖ ਵਿੱਚ ਖੁੱਲ੍ਹ ਕੇ ਮੈਦਾਨ ਵਿੱਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਬਾਰੇ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਹੈ ਕਿ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦੇਸ਼ ਦੇ ਲੋਕ ਦੇਖ ਰਹੇ ਹਨ ਕਿ ਇਨ੍ਹਾਂ ਲਈ ਦੇਸ਼ ਹਿੱਤ ਨਾਲੋਂ ਜ਼ਿਆਦਾ ਦਲਾਲਾਂ ਦਾ ਹਿੱਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, "ਯਾਦ ਕਰੋ ਜਦੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਭੇਜਣ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਇਨ੍ਹਾਂ ਨੇ ਕਿਹੋ ਜਿਹੇ ਭ-ਰ-ਮ ਫੈਲਾਏ ਸਨ। ਜਦੋਂ ਦੇਸ਼ ਦੀ ਰੱਖਿਆ ਲਈ ਰਾਫੇਲ ਜਹਾਜ਼ਾਂ ਨੂੰ ਖਰੀਦਣ ਦਾ ਕੰਮ ਹੋਇਆ ਤਾਂ ਵੀ ਇਹ ਦਲਾਲਾਂ ਤੇ ਵਿਚੋਲਿਆਂ ਦੀ ਭਾਸ਼ਾ ਬੋਲ ਰਹੇ ਸਨ।