ਸਕੂਲ ਖੋਲ੍ਹਣ ਵਿੱਚ ਹੁਣ ਆਹ ਚੀਜ਼ ਬਣੀ ਅੜਿੱਕਾ!

Tags

ਕੋਰੋਨਾ ਕਾਰਨ ਸਰਕਾਰ ਦੇ ਹੁਕਮਾਂ ਅਨੁਸਾਰ ਸਿੱਖਿਆ ਸੰਸਥਾਨ ਬੰ-ਦ ਕਰ ਦਿੱਤੇ ਗਏ ਸੀ। ਹੁਣ ਸਰਕਾਰ ਨੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 15 ਅਕਤੂਬਰ ਤੋਂ ਸਕੂਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਆਦੇਸ਼ਾਂ ਵਿੱਚ ਸਿੱਖਿਆ ਸੰਸਥਾਨਾਂ ਨੂੰ ਕੁਝ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਬੱਚਿਆਂ ਦੇ ਮਾਤਾ-ਪਿਤਾ ਦੀ ਲਿਖਤੀ ਸਹਿਮਤੀ ਦੀ ਸ਼ਰਤ ਵੀ ਰੱਖੀ ਗਈ ਹੈ। ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਰਕਾਰ ਦੁਬਾਰਾ ਸਕੂਲ ਬੰਦ ਕਰਨ ਦੇ ਹੁਕਮ ਸੁਣਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਭੇਜਣਾ ਚਾਹੁੰਦੇ ਹਨ, ਕਿਉਂਕਿ 9ਵੀਂ ਤੋਂ 12ਵੀਂ ਜਮਾਤ ਦੀ ਪੜਾਈ ਹੀ ਅੱਗੇ ਚਲ ਕੇ ਬੱਚੇ ਦੇ ਕਾਲਜ ਵਿੱਚ ਕੰਮ ਆਉਂਦੀ ਹੈ

ਪਰ ਮਾਂ ਬਾਪ ਦੀ ਸਹਿਮਤੀ ਦੀ ਬਜਾਏ ਸਰਕਾਰ ਆਪਣੇ ਤੌਰ 'ਤੇ ਪੁਖਤਾ ਇੰਤਜ਼ਾਮ ਕਰਵਾਏ, ਕਿਉਂਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸਿੱਖਿਆ ਸੰਸਥਾਨ ਦੇ ਪ੍ਰਬੰਧਕਾਂ ਅਨੁਸਾਰ ਸਕੂਲਾਂ ਨੂੰ ਦਿੱਤੀ ਗਈ ਹਦਾਇਤਾਂ ਦਾ ਸਕੂਲ ਪ੍ਰਸ਼ਾਸਨ ਤਾਂ ਸਾਰਾ ਪਾਲਣ ਕਰੇਗਾ ਪਰ ਮਾਤਾ-ਪਿਤਾ ਦੀ ਸਹਿਮਤੀ ਕਿਤੇ ਨਾ ਕਿਤੇ ਮੁਸ਼ਕਲ ਬਣਦੀ ਵਿਖਾਈ ਦੇ ਰਹੀ ਹੈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੋਰੋਨਾ ਦੌਰਾਨ ਸਕੂਲ ਬੰ-ਦ ਰਹਿਣ ਕਰਕੇ ਵਿੱਤੀ ਸੰ-ਕ-ਟ ਵਿੱਚ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸ਼-ਰ-ਤ ਹਟਾ ਦੇਣੀ ਚਾਹੀਦੀ ਹੈ। ਇੱਕ ਵਾਰ ਦੂਜੇ ਅਦਾਰਿਆਂ ਦੀ ਤਰ੍ਹਾਂ ਸਕੂਲਾਂ ਨੂੰ ਵੀ ਮੁਕੰਮਲ ਤੌਰ 'ਤੇ ਖੋਲ੍ਹਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।