ਵੱਡੀ ਖਬਰ: ਪੰਜਾਬ ਵਿੱਚ ਇਨ੍ਹਾਂ ਥਾਵਾਂ ਤੇ 31 ਅਕਤੂਬਰ ਤੱਕ ਲਗਾ ਦਿੱਤਾ ਲਾਕਡਾਊਨ

Tags

ਮੋਹਾਲੀ ਜ਼ਿਲ੍ਹਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਦੇ ਹੁਕਮਾਂ ਮੁਤਾਬਕ ਜ਼ਿਲ੍ਹੇ ਦੀਆਂ ਕੰਟੇਨਮੈਂਟ ਜ਼ੋਨਾਂ 'ਚ ਤਾਲਾਬੰਦੀ ਨੂੰ ਵਧਾ ਦਿੱਤਾ ਗਿਆ ਹੈ, ਜਿਹੜੀ ਕਿ ਇਕ ਮਹੀਨੇ ਮਤਲਬ ਕਿ 31 ਅਕਤੂਬਰ ਤੱਕ ਲਾਗੂ ਰਹੇਗੀ। ਇਨ੍ਹਾਂ ਜ਼ੋਨਾਂ 'ਚ ਸਿਰਫ ਜ਼ਰੂਰੀ ਕੰਮਾਂ ਦੀ ਮਨਜ਼ੂਰੀ ਹੋਵੇਗੀ ਅਤੇ ਨਾਲ ਹੀ ਸ-ਖ਼-ਤ ਰੋ-ਕ-ਥਾ-ਮ ਉਪਾਅ ਲਾਗੂ ਕੀਤੇ ਜਾਣਗੇ। ਸਮਾਜਿਕ, ਅਕਾਦਮਿਕ, ਖੇਡਾਂ, ਮਨੋਰੰਜਨ, ਸੱਭਿਆਚਾਰਕ, ਧਾਰਮਿਕ, ਰਾਜਨੀਤਿਕ ਕਾਰਜਾਂ ਅਤੇ ਹੋਰ ਇਕੱਠਾਂ 'ਚ ਸਿਰਫ ਸਰਕਾਰ ਵੱਲੋਂ ਜਾਰੀ ਕੀਤੇ ਗਏ ਐੱਸ. ਓ. ਪੀ. ਦੇ ਅਨੁਸਾਰ ਕੰਟੇਨਮੈਂਟ ਜ਼ੋਨ ਤੋਂ ਬਾਹਰ 100 ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਜ਼ੂਰੀ ਹੈ। ਵਿਆਹ ਅਤੇ ਸ-ਸ-ਕਾ-ਰ ਨਾਲ ਸਬੰਧਿਤ ਸਮਾਗਮਾਂ 'ਚ 100 ਵਿਅਕਤੀਆਂ ਤੱਕ ਹਿੱਸਾ ਲੈ ਸਕਣਗੇ।

ਡਾਕਟਰੀ ਅਮਰਜੈਂਸੀ ਨੂੰ ਛੱਡ ਕੇ ਅਤਿ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਸਪਲਾਈ ਤੋਂ ਬਿਨਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਨ੍ਹਾਂ ਜ਼ੋਨਾਂ ਦੇ ਅੰਦਰ ਜਾਂ ਬਾਹਰ ਲੋਕਾਂ ਦੀ ਆਵਾਜਾਈ ਨਾ ਹੋਵੇ। ਕ-ਰ-ਫਿ-ਊ ਸਬੰਧੀ ਇਹ ਹੁਕਮ ਦਿੱਤਾ ਗਿਆ ਹੈ ਕਿ ਜ਼ਿਲ੍ਹੇ ਕੋਈ ਹਫ਼ਤਾਵਾਰੀ ਅਤੇ ਰਾਤ ਦਾ ਕਰਫਿਊ ਨਹੀਂ ਹੋਵੇਗਾ ਅਤੇ ਕੰਟੇਨਮੈਂਟ ਜ਼ੋਨ ਦੇ ਬਾਹਰ ਦੁਕਾਨਾਂ, ਰੈਸਟੋਰੈਂਟ, ਹੋਟਲ, ਸ਼-ਰਾ-ਬ ਦੇ ਠੇ-ਕੇ ਆਦਿ ਦੇ ਖੋਲ੍ਹਣ ਅਤੇ ਬੰਦ ਕਰਨ ਵਾਲੇ ਦਿਨ ਜਾਂ ਸਮੇਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਬੱਸਾਂ ਸਮੇਤ ਹਰ ਕਿਸਮ ਦੇ ਵਾਹਨ ਦੀ ਯਾਤਰੀ ਸਮਰੱਥਾ 'ਤੇ ਪਾਬੰਦੀ ਨਹੀਂ ਹੈ, ਪਰ ਸ਼ਰਤ ਇਹ ਹੈ ਕਿ ਯਾਤਰਾ ਦੌਰਾਨ ਖਿੜਕੀਆਂ ਖੁੱਲ੍ਹੀਆਂ ਰੱਖੀਆਂ ਜਾਣ ਅਤੇ ਸਾਰੇ ਮੁਸਾਫ਼ਰਾਂ ਨੇ ਮਾਸਕ ਪਹਿਨਿਆ ਹੋਵੇ। ਜਨਤਕ ਥਾਵਾਂ ਅਤੇ ਕੰਮਕਾਜੀ ਥਾਵਾਂ ਅਤੇ ਆਵਾਜਾਈ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਹੈ।