1 ਨਵੰਬਰ ਤੋਂ ਹੋ ਗਏ ਇਹ ਵੱਡੇ ਐਲਾਨ, ਕੱਲ੍ਹੀ ਕੱਲ੍ਹੀ ਚੀਜ਼ ਕਰਲੋ ਨੋਟ

Tags

ਦੇਸ਼ ਭਰ 'ਚ 1 ਨਵੰਬਰ ਤੋਂ ਰੋਜ਼ਮੱਰਾ ਦੀਆਂ ਕਈ ਚੀਜ਼ਾਂ ਦੇ ਨਿਯਮ ਬਦਲਣ ਜਾ ਰਹੇ ਹਨ। ਇਸ 'ਚ ਕੁੱਝ ਅਜਿਹੇ ਬਦਲਾਅ ਵੀ ਹਨ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪੈਣ ਵਾਲਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੀਆਂ ਕੁੱਝ ਜਾਣਕਾਰੀਆਂ ਦੇ ਰਹੇ ਹਾਂ। ਅਜਿਹੇ 'ਚ ਜੇਕਰ ਇਨ੍ਹਾਂ 'ਤੇ ਧਿਆਨ ਨਹੀਂ ਦਿੱਤਾ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਦੱਸ ਦੇਈਏ ਕਿ 1 ਨਵੰਬਰ ਤੋਂ ਭਾਵ ਕੱਲ ਐਤਵਾਰ ਤੋਂ ਰਸੋਈ ਗੈਸ ਦੇ ਸਿਲੰਡਰ ਤੋਂ ਲੈ ਕੇ ਟਰੇਨਾਂ ਦੇ ਟਾਈਮ ਟੇਬਲ ਤੱਕ ਸਭ ਕੁੱਝ ਬਦਲਣ ਵਾਲਾ ਹੈ।

ਜੇਕਰ ਤੁਸੀਂ ਇੰਡੇਨ ਦੇ ਗਾਹਕ ਹੋ ਤਾਂ ਅੱਜ ਤੋਂ ਤੁਸੀਂ ਪੁਰਾਣੇ ਨੰਬਰ 'ਤੇ ਗੈਸ ਬੁੱਕ ਨਹੀਂ ਕਰਵਾ ਪਾਓਗੇ। ਇੰਡੇਨ ਨੇ ਆਪਣੇ ਐੱਲ.ਪੀ.ਜੀ. ਗਾਹਕਾਂ ਨੂੰ ਉਨ੍ਹਾਂ ਦੇ ਰਜ਼ਿਸਟਰਡ ਮੋਬਾਇਲ ਨੰਬਰ 'ਤੇ ਗੈਸ ਬੁਕਿੰਗ ਕਰਨ ਲਈ ਨਵਾਂ ਨੰਬਰ ਭੇਜਿਆ ਹੈ। ਹੁਣ ਇੰਡੇਨ ਗੈਸ ਦੇ ਦੇਸ਼ ਭਰ ਦੇ ਗਾਹਕਾਂ ਨੂੰ ਐੱਲ.ਪੀ.ਜੀ. ਸਿਲੰਡਰ ਬੁੱਕ ਕਰਵਾਉਣ ਲਈ 7718955555 'ਤੇ ਕਾਲ ਜਾਂ ਐੱਸ.ਐੱਮ.ਐੱਸ ਭੇਜਣਾ ਹੋਵੇਗਾ। ਇਕ ਨਵੰਬਰ ਤੋਂ ਐੱਲ.ਪੀ.ਜੀ. ਸਿਲੰਡਰ ਦੀ ਡਿਲਿਵਰੀ ਦਾ ਨਿਯਮ ਬਦਲ ਜਾਵੇਗਾ। ਤੇਲ ਕੰਪਨੀਆਂ ਇਕ ਨਵੰਬਰ ਤੋਂ ਡਿਲਿਵਰੀ ਆਥੇਂਟਿਕੇਸ਼ਨ ਕੋਡ (ਡੀ.ਏ.ਸੀ.) ਸਿਸਟਮ ਲਾਗੂ ਕਰੇਗੀ ਭਾਵ ਗੈਸ ਦੀ ਡਿਲਿਵਰੀ ਤੋਂ ਪਹਿਲਾ ਉਪਭੋਕਤਾ ਦੇ ਰਜ਼ਿਸਟਰਡ ਮੋਬਾਇਲ ਨੰਬਰ 'ਤੇ ਇਕ ਓ.ਟੀ.ਪੀ. ਭੇਜਿਆ ਜਾਵੇਗਾ।

ਜਦੋਂ ਸਿਲੰਡਰ ਘਰ ਆਵੇਗਾ ਤਾਂ ਉਸ 'ਤੇ ਓ.ਟੀ.ਪੀ. ਨੂੰ ਡਿਲਿਵਰੀ ਬੁਆਏ ਦੇ ਨਾਲ ਸ਼ੇਅਰ ਕਰਨਾ ਹੋਵੇਗਾ। ਜਦੋਂ ਓ.ਟੀ.ਪੀ. ਸਿਸਟਮ ਨਾਲ ਮੈਚ ਹੋਵੇਗਾ ਤਦ ਤੁਹਾਨੂੰ ਸਿਲੰਡਰ ਦੀ ਡਿਲਿਵਰੀ ਹੋਵੇਗੀ। ਦੱਸ ਦੇਈਏ ਕਿ ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀ ਹੈ। ਕੀਮਤਾਂ 'ਚ ਵਾਧਾ ਵੀ ਹੋ ਸਕਦਾ ਹੈ ਅਤੇ ਰਾਹਤ ਵੀ ਮਿਲ ਸਕਦੀ ਹੈ। ਅਜਿਹੇ 'ਚ 1 ਨਵੰਬਰ ਨੂੰ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ। ਅਕਤੂਬਰ 'ਚ ਆਇਲ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ।

1 ਨਵੰਬਰ ਤੋਂ ਐੱਸ.ਬੀ.ਆਈ. ਦੇ ਵੀ ਕੁੱਝ ਮੁੱਖ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ। ਐੱਸ.ਬੀ.ਆਈ. ਦੇ ਬਚਤ ਖਾਤਿਆਂ 'ਤੇ ਘੱਟ ਵਿਆਜ਼ ਮਿਲੇਗਾ। ਹੁਣ 1 ਨਵੰਬਰ ਤੋਂ ਜਿਨ੍ਹਾਂ ਸੇਵਿੰਗਸ ਬੈਂਕ ਅਕਾਊਂਟ 'ਚ 1 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾ ਹੈ ਉਸ 'ਤੇ ਵਿਆਜ਼ ਦੀ ਦਰ 0.25 ਫੀਸਦੀ ਘੱਟ ਕੇ 3.25 ਫੀਸਦੀ ਰਹਿ ਜਾਵੇਗੀ। ਜਦੋਂਕਿ 1 ਲੱਖ ਰੁਪਏ ਤੋਂ ਜ਼ਿਆਦਾ ਦੀ ਜਮ੍ਹਾ 'ਤੇ ਹੁਣ ਰੈਪੋ ਰੇਟ ਦੇ ਅਨੁਸਾਰ ਵਿਆਜ਼ ਮਿਲੇਗਾ।

ਟਰੇਨਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ ਹੈ। 1 ਨਵੰਬਰ ਤੋਂ ਭਾਰਤੀ ਰੇਲ ਪੂਰੇ ਦੇਸ਼ ਦੀਆਂ ਟਰੇਨਾਂ ਦੇ ਟਾਈਮ ਟੇਬਲ ਨੂੰ ਬਦਲਣ ਜਾ ਰਹੀ ਹੈ। 1 ਨਵੰਬਰ ਤੋਂ ਟਰੇਨਾਂ ਦਾ ਨਵਾਂ ਟਾਈਮ ਟੇਬਲ ਜਾਰੀ ਹੋ ਜਾਵੇਗਾ। ਇਸ ਕਦਮ ਨਾਲ 13 ਹਜ਼ਾਰ ਯਾਤਰੀ ਅਤੇ 7 ਹਜ਼ਾਰ ਮਾਲਭਾੜਾ ਟਰੇਨਾਂ ਦੇ ਟਾਈਮ ਬਦਲ ਜਾਣਗੇ। ਦੇਸ਼ ਦੀਆਂ 30 ਰਾਜਧਾਨੀ ਟਰੇਨਾਂ ਦੇ ਟਾਈਮ ਟੇਬਲ ਵੀ 1 ਨਵੰਬਰ ਤੋਂ ਬਦਲ ਜਾਣਗੇ। ਉੱਧਰ 1 ਨਵੰਬਰ ਤੋਂ ਹਰੇਕ ਬੁੱਧਵਾਰ ਨੂੰ ਛੱਡ ਕੇ ਚੰਡੀਗੜ੍ਹ ਤੋਂ ਨਿਊ ਦਿੱਲੀ ਦੇ ਵਿਚਕਾਰ ਤੇਜ਼ਸ ਐਕਸਪ੍ਰੈੱਸ ਚੱਲੇਗੀ।