ਗਾਇਕਾਂ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ,ਕਰਤਾ ਵੱਡਾ ਐਲਾਨ

Tags

ਪੰਜਾਬ ਦੇ ਕਿਸਾਨਾਂ ਅਤੇ ਕਲਾਕਾਰਾਂ ਵਿਚਾਲੇ ਚੰਡੀਗੜ੍ਹ ਵਿਖੇ ਹੋ ਰਹੀ ਬੈਠਕ ਖ਼ਤਮ ਹੋ ਗਈ ਹੈ। ਬੈਠਕ ਤੋਂ ਬਾਅਦ ਕਿਸਾਨ ਨੇਤਾ ਡਾ. ਦਰਸ਼ਨ ਸਿੰਘ ਨੇ ਦੱਸਿਆ ਕਿ ਬੈਠਕ 'ਚ ਇਹ ਗੱਲ ਤੈਅ ਹੋਈ ਕਿ ਕਿਸਾਨਾਂ ਦੀ ਇਹ ਲ-ੜਾ-ਈ ਮਿਲ ਕੇ ਲ-ੜੀ ਜਾਵੇਗੀ। ਇਸ ਸੰਬੰਧੀ ਦੀਪ ਸਿੱਧੂ ਨੇ ਦੱਸਿਆ ਕਿ ਇੱਕ 14 ਮੈਂਬਰ ਕਮੇਟੀ ਬਣਾਈ ਜਾਵੇਗੀ, ਜਿਸ 'ਚ 7 ਗਾਇਕ ਅਤੇ 7 ਕਿਸਾਨ ਹੋਣਗੇ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਆਪਣੇ ਫ਼ਾਇਦੇ 'ਚ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਕਿਸਾਨ ਯੂਨੀਅਨ ਦੇ ਬੈਨਰ ਹੇਠਾਂ ਇਹ ਲ-ੜਾ-ਈ ਲ-ੜ-ਨੀ ਚਾਹੀਦੀ ਹੈ। ਪੰਜਾਬੀ ਗਾਇਕ ਸਿੱਪੀ ਗਿੱਲ ਨੇ ਦੱਸਿਆ ਕਿ ਹੁਣ ਸੰਘਰਸ਼ ਵੱਖ ਹੋ ਕੇ ਨਹੀਂ, ਬਲਕਿ ਇੱਕ ਹੋ ਕੇ ਲ-ੜਿ-ਆ ਜਾਵੇਗਾ।