ਪ੍ਰਧਾਨ ਮੰਤਰੀ ਮੋਦੀ ਨੇ ਲਾਈਵ ਹੋ ਕੇ ਕਿਸਾਨਾਂ ਬਾਰੇ ਕਹਿਤੀ ਇਹ ਵੱਡੀ ਗੱਲ

Tags

ਪ੍ਰਧਾਨ ਮੰਤਰੀ ਨੇ ਕਿਹਾ, "ਕੋਰੋਨਾ ਸੰ-ਕ-ਟ ਦੇ ਸਮੇਂ ਵੀ ਖੇਤੀਬਾੜੀ ਸੈਕਟਰ ਨੇ ਆਪਣੀ ਤਾਕਤ ਵਿਖਾਈ ਹੈ। ਦੇਸ਼ ਦਾ ਕਿਸਾਨ ਜਿੰਨਾ ਜ਼ਿਆਦਾ ਮਜ਼ਬੂਤ ​​ਹੋਵੇਗਾ, ਓਨਾ ਹੀ ਪਿੰਡ ਮਜ਼ਬੂਤ ​​ਹੋਵੇਗਾ, ਓਨਾ ਹੀ ਦੇਸ਼ ਆਜ਼ਾਦ ਹੋਵੇਗਾ।" ਪ੍ਰਧਾਨ ਮੰਤਰੀ ਨੇ ਕਿਹਾ, "ਕਿਸਾਨਾਂ ਦੀ ਮਜ਼ਬੂਤੀ ਨਾਲ ਹੀ ਆਤਮ ਨਿਰਭਰ ਭਾਰਤ ਦੀ ਨੀਂਹ ਬਣੇਗੀ। ਜੇ ਕਿਸਾਨ ਮਜ਼ਬੂਤ ​​ਹੋਵੇਗਾ ਤਾਂ ਭਾਰਤ ਆਤਮ ਨਿਰਭਰ ਹੋ ਜਾਵੇਗਾ।" ਪ੍ਰਧਾਨ ਮੰਤਰੀ ਨੇ ਕਿਹਾ, "ਸਾਡੇ ਇੱਥੇ ਕਿਹਾ ਜਾਂਦਾ ਹੈ ਕਿ ਜੋ ਜ਼ਮੀਨ ਨਾਲ ਜੁੜਿਆ ਰਹਿੰਦਾ ਹੈ, ਉਹ ਵੱਡੇ-ਵੱਡੇ ਤੂ-ਫ਼ਾ-ਨਾਂ 'ਚ ਵੀ ਅਟਲ ਰਹਿੰਦਾ ਹੈ। ਸਾਡੇ ਖੇਤੀਬਾੜੀ ਖੇਤਰ ਕੋਰੋਨਾ ਦੇ ਇਸ ਮੁਸ਼ਕਲ ਸਮੇਂ 'ਚ ਪ੍ਰਤੱਖ ਉਦਾਹਰਣ ਹਨ। ਅੱਜ ਕਿਸਾਨਾਂ ਨੂੰ ਆਪਣੀ ਮਰਜ਼ੀ ਨਾਲ ਉਤਪਾਦ ਵੇਚਣ ਦੀ ਆਜ਼ਾਦੀ ਮਿਲੀ ਹੈ।"

ਪ੍ਰਧਾਨ ਮੰਤਰੀ ਨੇ ਕਿਹਾ, "ਹਰਿਆਣੇ ਦੇ ਇਕ ਕਿਸਾਨ ਭਰਾ ਨੇ ਮੈਨੂੰ ਦੱਸਿਆ ਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਉਸ ਨੂੰ ਬਾਜ਼ਾਰ ਤੋਂ ਬਾਹਰ ਆਪਣੇ ਫਲ ਤੇ ਸਬਜ਼ੀਆਂ ਵੇਚਣ 'ਚ ਮੁਸ਼ਕਲ ਆਉਂਦੀ ਸੀ। ਪਰ 2014 'ਚ ਫਲ ਤੇ ਸਬਜ਼ੀਆਂ ਨੂੰ ਏਪੀਐਮਸੀ ਐਕਟ ਤੋਂ ਹਟਾ ਦਿੱਤਾ ਗਿਆ। ਇਸ ਨਾਲ ਉਸ ਨੂੰ ਅਤੇ ਆਸਪਾਸ ਦੇ ਕਿਸਾਨਾਂ ਨੂੰ ਫਾਇਦਾ ਹੋਇਆ। ਇਹ ਕਿਸਾਨ ਆਪਣੇ ਫਲ ਤੇ ਸਬਜ਼ੀਆਂ ਕਿਤੇ ਵੀ, ਕਿਸੇ ਨੂੰ ਵੀ ਵੇਚਣ ਦੀ ਤਾਕਤ ਰੱਖਦੇ ਹਨ ਅਤੇ ਇਹ ਸ਼ਕਤੀ ਉਨ੍ਹਾਂ ਦੀ ਤਰੱਕੀ ਦਾ ਅਧਾਰ ਹੈ। ਹੁਣ ਇਹੀ ਤਾਕਤ ਦੂਜੇ ਕਿਸਾਨਾਂ ਨੂੰ ਵੀ ਮਿਲੀ ਹੈ। ਤੁਸੀਂ ਸੋਚੋ ਇਸ ਨਾਲ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਬਿਲੌਚੀਏ ਦੇ ਨਾ ਹੋਣ ਕਾਰਨ ਕਿਸਾਨਾਂ ਨੂੰ ਵੀ ਲਾਭ ਹੋਇਆ ਅਤੇ ਗਾਹਕਾਂ ਨੂੰ ਵੀ ਲਾਭ ਹੋਇਆ।"