ਦਿੱਲੀ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਲਈ ਕੀਤਾ ਵੱਡਾ ਐਲਾਨ

Tags

ਕੋਰੋਨਾਵਇਰਸ ਮਹਾਂਮਾਰੀ ਨਾਲ ਟਾਕਰਾ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਦਾ ਸਾਥ ਮੰਗਿਆ ਹੈ। ਪੰਜਾਬ ਵਿੱਚ ਵੱਧ ਰਹੇ ਕੇਸਾਂ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਇਸ ਮਹਾਂਮਾਰੀ ਨਾਲ ਲੜਨ ਲਈ ਅਭਿਆਨ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। ਕੇਜਰੀਵਾਲ ਨੇ ਵੀਡੀਓ ਜਾਰੀ ਕਰਕੇ ਇਸ ਲਈ ਪਾਰਟੀ ਵਰਕਰ ਵੱਲੋਂ ਕੀਤੇ ਜਾਣ ਵਾਲੇ ਕੰਮ ਦਾ ਵੇਰਵਾ ਦਿੱਤਾ ਜਿਸ ਤਹਿਤ ਉਹ ਘਰ ਘਰ ਜਾ ਕੇ ਆਕਸੀਮੀਟਰ ਤੋਂ ਲੋਕਾਂ ਦੀ ਜਾਂਚ ਕਰਨਗੇ।