ਖੁਸ਼ਖਬਰੀ: ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ- ਦੇਖੋ ਰੇਟ

Tags

ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੇ ਭਾਅ 'ਚ ਵਾਧੇ ਦੇ ਬਾਵਜੂਦ ਸ਼ੁੱਕਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ। ਇਨ੍ਹਾਂ ਦੋ ਦਿਨਾਂ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 41 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ, ਜਦੋਂਕਿ ਡੀਜ਼ਲ ਦੀ ਕੀਮਤ ਵਿੱਚ 54 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ। ਇਸ ਗਿਰਾਵਟ ਨੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੈਟਰੋਲੀਅਮ ਮੰਤਰਾਲੇ ਦੇ ਪੈਟਰੋਲੀਅਮ ਯੋਜਨਾ ਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ) ਦੇ ਅੰਕੜਿਆਂ ਮੁਤਾਬਕ, ਅਗਸਤ ਮਹੀਨੇ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਵਿਕਰੀ ਪਿਛਲੇ ਮਹੀਨੇ ਦੇ ਮੁਕਾਬਲੇ 7.5 ਫੀਸਦ ਘਟ ਕੇ 14.4 ਮਿਲੀਅਨ ਟਨ ਰਹਿ ਗਈ।

ਉਧਰ, ਇੱਕ ਸਾਲ ਪਹਿਲਾਂ ਅਗਸਤ ਦੇ ਮੁਕਾਬਲੇ ਵਿਕਰੀ ਵਿੱਚ 16ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਅਗਸਤ ਵਿੱਚ ਲਗਾਤਾਰ ਛੇਵਾਂ ਮਹੀਨਾ ਹੈ ਜਦੋਂ ਪੈਟਰੋਲੀਅਮ ਪਦਾਰਥਾਂ ਦੀ ਵਿਕਰੀ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਘਟੀ ਹੈ। ਉਧਰ, ਦੂਜੇ ਪਾਸੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਲਗਾਤਾਰ 5ਵੇਂ ਦਿਨ ਵੀ ਤੇਜ਼ੀ ਦਾ ਸਿਲਸਿਲਾ ਜਾਰੀ ਹੈ। ਬੈਂਚਮਾਰਕ ਕੱਚੇ ਤੇਲ ਦੀ ਬ੍ਰੈਂਟ ਕਰੂਡ ਦੀ ਕੀਮਤ ਇਨ੍ਹਾਂ ਪੰਜ ਦਿਨਾਂ ਵਿਚ ਲਗਪਗ ਚਾਰ ਡਾਲਰ ਪ੍ਰਤੀ ਬੈਰਲ ਵਧੀ ਹੈ। ਤੁਸੀਂ ਆਪਣੇ ਸ਼ਹਿਰ ਵਿੱਚ ਰੋਜ਼ਾਨਾ ਐਸਐਮਐਸ ਦੇ ਜ਼ਰੀਏ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਾ ਪਤਾ ਕਰ ਸਕਦੇ ਹੋ।

ਇੰਡੀਅਨ ਆਇਲ (IOC) ਯੂਜ਼ਰਸ RSP ਡੀਲਰ ਕੋਡ ਲਿਖਕੇ ਨੰਬਰ 9224992249 'ਤੇ ਭੇਜ ਸਕਦੇ ਹਨ ਤੇ ਐਚਪੀਸੀਐਲ (HPCL) ਯੂਜ਼ਰਸ HPPRICE ਲਿਖ ਕੇ ਡੀਲਰ ਕੋਡ ਨੂੰ9222201122 ਨੰਬਰ 'ਤੇ ਭੇਜ ਕੀਮਤਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। BPCL ਉਪਭੋਗਤਾ RSP ਡੀਲਰ ਕੋਡ ਨੂੰ 9223112222 ਨੰਬਰ 'ਤੇ ਭੇਜ ਸਕਦੇ ਹਨ।