ਬਾਜਵਾ ਦੀ ਸੁਰੱਖਿਆ ਵਾਪਿਸ ਲੈਣ ਤੋਂ ਬਾਅਦ ਦੂਲੋ ਨੇ ਮਾਰਿਆ ਕੈਪਟਨ ਨੂੰ ਲਲਕਾਰਾ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਪ੍ਰਤਾਪ ਬਾਜਵਾ ਤੋਂ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਸ ਗੱਲ ਤੋਂ ਰਾਜ ਸਭਾ ਮੈਂਬਰ ਸ਼ਮਸ਼ੇਰ ਦੂਲੋ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਕੈਪਟਨ ਦੇ ਇਸ ਫੈਸਲੇ ਦਾ ਵਿ-ਰੋ-ਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੁਰੱਖਿਆ ਦੇ ਮਾਮਲੇ 'ਚ ਪੱਖਪਾਤ ਕਰ ਰਹੀ ਹੈ। ਕਈਆਂ ਨੂੰ ਬਿਨ੍ਹਾਂ ਕਿਸੇ ਕਾਰਨ ਸੁਰੱਖਿਆ ਦਿੱਤੀ ਹੋਈ ਹੈ। ਉਨ੍ਹਾਂ ਪੰਜਾਬ ਦੇ ਡੀਜੀਪੀ ਤੋਂ ਮੰਗ ਕੀਤੀ ਕਿ ਜੋ ਲੋਕ ਚਾਪਲੂਸੀ ਕਰਕੇ ਸੁਰੱਖਿਆ ਲੈ ਕੇ ਬੈਠੇ ਹਨ, ਉਨ੍ਹਾਂ ਤੋਂ ਸੁਰੱਖਿਆ ਵਾਪਸ ਲਈ ਜਾਵੇ।

ਸੁਰੱਖਿਆ ਦੇ ਮਾਮਲੇ 'ਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਹੁਣ ਅਸੀਂ ਇਨ੍ਹਾਂ ਦੋ-ਸ਼ੀ-ਆਂ ਖ਼ਿ-ਲਾ-ਫ਼ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ, ਜੇਕਰ ਸਾਡੇ ਪਰਿਵਾਰ 'ਚੋਂ ਕਿਸੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਡੀਜੀਪੀ ਅਤੇ ਮੁੱਖ ਮੰਤਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ। ਦੂਲੋ ਮੁਤਾਬਕ ਉਨ੍ਹਾਂ ਕੋਲ ਸਿਰਫ 3 ਸੁਰੱਖਿਆ ਕਰਮਚਾਰੀ ਹਨ, ਜਦਕਿ ਉਨ੍ਹਾਂ 'ਤੇ 3 ਵਾਰ ਹਮਲਾ ਹੋਇਆ ਹੈ। ਬਾਜਵਾ ਦੀ ਸੁਰੱਖਿਆ ਵਾਪਸ ਲੈਣਾ ਪੰਜਾਬ ਸਰਕਾਰ ਦਾ ਗੁੱਸਾ ਹੈ ਕਿਉਂਕਿ ਅਸੀਂ ਗੈਂ-ਗ-ਸ-ਟ-ਰਾਂ ਤੇ ਪੰਜਾਬ ਦੇ ਮੰਤਰੀਆਂ ਦੀ ਮਿਲੀਭੁਗਤ ਦੀ ਗੱਲ ਕਰ ਰਹੇ ਹਾਂ। ਦੂਲੋ ਨੇ ਕਿਹਾ ਉਹ ਇਸ ਬਾਰੇ ਚੁੱਪ ਨਹੀਂ ਬੈਠਣਗੇ।