ਸਿੱਧੂ ਦੀ ਬੀਜੇਪੀ ਨਾਲ ਯਾਰੀ ਪਾਉਣ ਦੀ ਤਿਆਰੀ! ਮੋਦੀ ਨੂੰ ਚਿੱਠੀ ਲਿਖ ਕਹੀ ਵੱਡੀ ਗੱਲ!

Tags

ਮੱਧ ਪ੍ਰਦੇਸ਼ 'ਚ ਬਾਸਮਤੀ ਚਾਵਲ ਨੂੰ ਜੀਆਈ ਟੈਗਿੰਗ ਨਾ ਦੇਣ ਮਾਮਲੇ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਹਨਾਂ ਕਿਸਾਨਾਂ ਦੇ ਹੱਕ 'ਚ ਕਿਹਾ ਕਿ ਕਿਸਾਨਾਂ ਦਾ ਕਰਜ਼ ਮੁਆਫ ਕਰਨਾ ਕੇਂਦਰ ਸਰਕਾਰ ਦੀ ਜ਼ਿਮੇਵਾਰੀ ਹੈ। ਉਹਨਾਂ ਆਪਣੇ ਪੱਤਰ 'ਚ ਲਿਖਿਆ ਹੈ ਕਿ ਮੱਧਪ੍ਰਦੇਸ਼ ਨੂੰ GI ਟੈਗ ਨਾਲ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ, ਜਦਕਿ ਪਾਕਿਸਤਾਨ ਅਤੇ ਚੀਨ ਇਸ ਦਾ ਫਾਇਦਾ ਚੁੱਕਣਗੇ। ਕੀ ਹੈ GI ਟੈਗਿੰਗ-  ਆਸਾਨ ਸ਼ਬਦਾਂ ਚ ਸਮਝਾਉਂਦੇ ਆ....ਜਿਵੇਂ ਤੁਸੀਂ ਸੁਣਿਆ ਹੋਵੇਗਾ ਕਿ ਮਥੁਰਾ ਦੇ ਪੇੜੇ ,ਆਗਰਾ ਦਾ ਪੇਠਾ, ਦਾਰਜੀਲਿੰਗ ਚਾਹ, ਬਨਾਰਸ ਅਤੇ ਕਾਂਜੀਵਰਮ ਦੀ ਸਾੜੀ ਭਾਰਤ ਵਿੱਚ ਇੰਨਾ ਨਾਂ ਨਾਲ ਬਹੁਤ ਮਸ਼ਹੂਰ ਨੇ,

ਅਤੇ ਹਰ ਦੁਕਾਨਦਾਰ ਇੰਨਾ ਨਾਂ ਦੇ ਨਾਲ ਆਪਣੇ ਉਤਪਾਦਾਂ ਨੂੰ ਵੇਚਣਾ ਚਾਹੁੰਦਾ ਹੈ, ਇਸ ਨੂੰ ਭੂਗੋਲਿਕ ਸੰਕੇਤ ( GI ) ਟੈਗ ਕਿਹਾ ਜਾਂਦਾ ਹੈ, ਭਾਰਤ ਵਿੱਚ ਹੁਣ ਤੱਕ ਲਗਭਗ 361 ਪ੍ਰੋਡਕਟਸ ਨੂੰ GI ਟੈਗ ਮਿਲ ਚੁੱਕਿਆ ਹੈ ,ਦਰਅਸਲ ਭੂਗੋਲਿਕ ਸੰਕੇਤ ਇੱਕ ਨਾਮ ਜਾਂ ਨਿਸ਼ਾਨ ਹੁੰਦਾ ਹੈ ਜੋ ਕਿਸੇ ਨਿਸ਼ਚਿਤ ਖੇਤਰ ਵਿਸ਼ੇਸ਼ ਦੇ ਉਤਪਾਦ , ਖੇਤੀਬਾੜੀ , ਕੁਦਰਤੀ ਅਤੇ ਨਿਰਮਿਤ ਉਤਪਾਦ ( ਮਠਿਆਈ , ਹਸਤ ਸ਼ਿਲਪ ਅਤੇ ਉਦਯੋਗਕ ਸਾਮਾਨ ) ਨੂੰ ਦਿੱਤਾ ਜਾਣ ਵਾਲਾ ਇੱਕ ਸਪੇਸ਼ਲ ਟੈਗ ਹੈ।

ਤੁਹਾਨੂੰ ਦੱਸ ਦੇਈਏ ਕਿ ਬਾਸਮਤੀ ਚਾਵਲ ਨੂੰ ਜੀਆਈ ਟੈਗਿੰਗ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੋਹਾਨ ਆਹਮੋ-ਸਾਹਮਣੇ ਹੋ ਗਏ ਸਨ। ਦੋਵਾਂ ਮੁੱਖ ਮੰਤਰੀਆਂ ਵਿਚਾਲੇ ਇਹ ਟ-ਕ-ਰਾ-ਅ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਵੱਲ ਲਿਖੇ ਉਸ ਪੱਤਰ ਤੋਂ ਬਾਅਦ ਸਾਹਮਣੇ ਆਇਆ, ਜਿਸ ਵਿਚ ਉਨ੍ਹਾਂ ਨੇ ਮੱਧ ਪ੍ਰਦੇਸ਼ ਨੂੰ ਬਾਸਮਤੀ ਚਾਵਲ ਦੀ ਜੀਆਈ ਟੈਟਿੰਗ 'ਚ ਸ਼ਾਮਲ ਕੀਤੇ ਜਾਣ ਦਾ ਵਿ-ਰੋ-ਧ ਕੀਤਾ ਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਪੱਤਰ ਦੀ ਮੁ-ਖਾ-ਲ-ਫ਼ਿ-ਤ ਕਰਦਿਆਂ ਕੈਪਟਨ ਦੇ ਪੱਤਰ 'ਤੇ ਸਵਾਲ ਉਠਾਏ ਹਨ।