ਸੁਖਬੀਰ ਅਤੇ ਹਰਸਿਮਰਤ ਨੂੰ ਵੀ ਮਿਲੇਗਾ ਕੈਪਟਨ ਵਾਲਾ ਸਮਾਰਟਫੋਨ! ਆਖਿਰ ਕਿਉਂ

ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਬੇਨਤੀ ਕੀਤੀ ਹੈ ਕਿ ਦੋ ਸਮਾਰਟਫੋਨ ਬਾਦਲ ਪਰਿਵਾਰ ਨੂੰ ਵੀ ਦਿੱਤੇ ਜਾਣ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕੈਪਟਨ ਨੂੰ ਬੇਨਤੀ ਕੀਤੀ 'ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਵੀ ਇਕ-ਇਕ ਸਮਾਰਟਫੋਨ ਦਿੱਤਾ ਜਾਵੇ। ਦੋਵੇਂ ਹੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲ ਚੁੱਕਣ ਲਈ ਉਤਾਵਲੇ ਹਨ। ਉਨ੍ਹਾਂ ਨੂੰ ਹੁਣ ਗੱਲ ਕਰਨ ਦਿਓ। ਅਸੀਂ ਉਨ੍ਹਾਂ ਲਈ ਰੀਚਾਰਜ ਵੀ ਕਰਾ ਕੇ ਦੇਵਾਂਗੇ।

ਓਧਰ ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਟਵੀਟ ਕਰਦਿਆ ਰਾਜਾ ਵੜਿੰਗ 'ਤੇ ਪ-ਲ-ਟ-ਵਾ-ਰ ਕੀਤਾ ਹੈ। ਡਿੰਪੀ ਢਿੱਲੋਂ ਨੇ ਕੈਪਟਨ ਨੂੰ ਅਪੀਲ ਕੀਤੀ ਕਿ ਇਕ ਫੋਨ ਆਪਣੇ ਸਲਾਹਕਾਰ ਰਾਜਾ ਵੜਿੰਗ ਨੂੰ ਵੀ ਦਿਉ ਜਿਸ ਕੋਲ ਕੈਪਟਨ ਸਰਕਾਰ ਬਾਰੇ ਕਹਿਣ ਲਈ ਬਹੁਤ ਕੁਝ ਹੈ।