ਹਲਕਾ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਘਰ ਦੇ ਬਾਹਰ ਧਰਨਾ ਦੇਣ ਪੁੱਜੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ’ਤੇ ਅੱਜ ਕਾਂਗਰਸੀਆਂ ਨੇ ਪੁਲੀਸ ਦੀ ਹਾਜ਼ਰੀ ਵਿਚ ਕੁ-ਟਾ-ਪਾ ਚਾ-ੜ੍ਹ ਦਿੱਤਾ। ਕਾਂਗਰਸੀ ਵਰਕਰ ਪਹਿਲਾਂ ਹੀ ਐੱਮ ਪੀ ਬਿੱਟੂ ਦੇ ਘਰ ਦੇ ਬਾਹਰ ਇਕੱਠੇ ਹੋਏ ਸਨ, ਜਿਨ੍ਹਾਂ ਨੇ ਲੋਕ ਇਨਸਾਫ਼ ਪਾਰਟੀ ਦੇ ਮੁੱਖ ਬੁਲਾਰੇ ਸੰਨੀ ਕੈਂਥ ਤੇ ਹੋਰ ਆਗੂਆਂ ਦੀ ਕੁੱ-ਟ-ਮਾ-ਰ ਕੀਤੀ, ਜਿਸ ਦੌਰਾਨ ਪਾਰਟੀ ਦੇ ਦੋ-ਤਿੰਨ ਆਗੂਆਂ ਦੀਆਂ ਪੱ-ਗਾਂ ਵੀ ਲੱ-ਥ ਗਈਆਂ। ਘਟਨਾ ਬਾਰੇ ਸੰਨੀ ਕੈਂਥ ਨੇ ਦੱਸਿਆ ਕਿ ਲੁਧਿਆਣਾ ਵਿਚ ਰੋਜ਼ਾਨਾ ਕਰੋਨਾ ਦੇ ਕੇਸ ਵਧ ਰਹੇ ਹਨ ਅਤੇ ਇਲਾਜ ਨਾ ਮਿਲਣ ਕਾਰਨ ਮੌ-ਤਾਂ ਦੀ ਗਿਣਤੀ ਵਧ ਰਹੀ ਹੈ।
ਇਸ ਮਾਮਲੇ ’ਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਅੱਜ ਉਨ੍ਹਾਂ ਨੇ ਭਾਰਤ ਨਗਰ ਚੌਕ ਵਿਚ ਪੈਸੇ ਇਕੱਠੇ ਕਰਕੇ ਐੱਮਪੀ ਬਿੱਟੂ ਦੇ ਘਰ ਦੇਣ ਦਾ ਪ੍ਰੋਗਰਾਮ ਤੈਅ ਕੀਤਾ ਸੀ, ਜਿਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ ਸੀ। ਮੌਕੇ ’ਤੇ ਖੜ੍ਹੀ ਪੁਲੀਸ ਪਹਿਲਾਂ ਮੂਕ ਦਰਸ਼ਕ ਬਣੀ ਰਹੀ, ਜਦੋਂ ਲੋਕ ਇਨਸਾਫ਼ ਪਾਰਟੀ ਆਗੂਆਂ ਨੇ ਰੌਲਾ ਪਾਇਆ ਤਾਂ ਪੁਲੀਸ ਨੇ ਕੁੱ-ਟ-ਮਾ-ਰ ਕਰਨ ਵਾਲਿਆਂ ਨੂੰ ਉਥੋਂ ਭਜਾ ਦਿੱਤਾ। ਇਸ ਮਗਰੋਂ ਸੰਨੀ ਕੈਂਥ ਆਪਣੇ ਸਾਥੀਆਂ ਸਣੇ ਉਥੇ ਹੀ ਧਰਨੇ ’ਤੇ ਬੈਠ ਗਿਆ, ਪਰ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਪੁਲੀਸ ਕਮਿਸ਼ਨਰ ਦਫ਼ਤਰ ਪੁੱਜੇ ਅਤੇ ਧਰਨਾ ਦੇ ਦਿੱਤਾ। ਇੱਥੇ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਪੁੱਜੇ, ਜਿਨ੍ਹਾਂ ਨੇ ਪੁਲੀਸ ਕਮਿਸ਼ਨਰ ਨਾਲ ਫੋਨ ’ਤੇ ਗੱਲ ਕੀਤੀ।