ਵੱਡੀ ਖਬਰ: ਮੁੱਖ ਮੰਤਰੀ ਕੈਪਟਨ ਦੀ ਆਈ ਕੋਰੋਨਾ ਰਿਪੋਰਟ

Tags

ਪੰਜਾਬ ਦੇ ਕੈਬਨਿਟ ਅਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਕੈਪਟਨ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਰੀ ਕੈਬਨਿਟ ਨੂੰ ਕਰੋਨਾਵਾਇਰਸ ਦੇ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਆਪਣੇ ਸੈਂਪਲ ਟੈਸਟ ਲਈ ਭੇਜੇ ਸਨ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਦਸ ਦਈਏ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਸੀ ਕਿ ਸਾਰੇ ਕੈਬਨਿਟ ਮੰਤਰੀ ਅੱਜ ਆਪਣੇ ਸੈਂਪਲ ਟੈਸਟ ਦੇਣਗੇ। ਉਨ੍ਹਾਂ ਦੇ ਨਤੀਜੇ ਅੱਜ ਸ਼ਾਮ ਜਾਂ ਕੱਲ੍ਹ ਆਉਣਗੇ।

ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਨੂੰ ਸਾਵਧਾਨੀ ਦੇ ਤੌਰ ’ਤੇ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ। ਦੋ ਹੋਰ ਮੰਤਰੀਆਂ, ਸੁਖਜਿੰਦਰ ਰੰਧਾਵਾ ਅਤੇ ਅਰੁਣਾ ਚੌਧਰੀ ਦਾ ਵੀ ਅੱਜ ਟੈਸਟ ਹੋਇਆ ਸੀ, ਜਦਕਿ ਕੁਝ ਦਾ ਬੀਤੇ ਦਿਨੀਂ ਟੈਸਟ ਹੋਇਆ ਸੀ। ਇਸ ਤੋਂ ਇਲਾਵਾ ਅੱਜ ਦੋ ਹੋਰ ਕਾਂਗਰਸੀ ਐਮਐਲਏ ਦੇ ਵੀ ਸੈਂਪਲ ਲਏ ਗਏ ਹਨ ਜਿਨ੍ਹਾਂ ਦੇ ਨਤੀਜੇ ਹਾਲੇ ਆਉਣੇ ਬਾਕੀ ਹਨ।