ਵੈਕਸੀਨ ਨੂੰ ਲੈਕੇ ਵੱਡੀ ਖ਼ਬਰ !ਪੂਰੀ ਦੁਨੀਆ ਕਰਤੀ ਬਾਗੋ-ਬਾਗ!

Tags

ਆਕਸਫੋਰਡ ਯੂਨੀਵਰਸਿਟੀ ਵਿਗਿਆਨੀਆਂ ਨੂੰ COVID-19 ਵੈਕਸੀਨ ਦੇ ਟਰਾਇਲਜ਼ ਤੋਂ ਪਹਿਲੇ ਚੜਾਅ 'ਚ ਮਿਲੀ ਸਫਲਤਾ ਤੋਂ ਦੁਨੀਆ ਨੂੰ ਰਾਹਮ ਮਿਲੀ ਹੈ। ਇਸ ਦਾ ਸੈਕੜਿਆਂ ਲੋਕਾਂ 'ਤੇ ਟਰਾਇਲ ਸਫ਼ਲ ਰਿਹਾ ਹੈ। Oxford ਦੇ ਵਿਗਿਆਨੀਆਂ ਨੇ ਕਿਹਾ ਕਿ ਉਹ ਇਸ AstraZeneca ਵੈਕਸੀਨ ਦਾ ਭਾਰਤ 'ਚ ਵੀ ਜਲਦ ਹੀ ਪ੍ਰੀਖਣ ਕੀਤਾ ਜਾਵੇਗਾ। ਆਕਸਫੋਰਡ-ਜੇਨਰ ਵੈਕਸੀਨ ਟਰਾਇਲ ਦੀ ਪ੍ਰੈੱਸ ਕਾਨਫਰੰਸ ਦੇ ਦੌਰਾਨ ਡਾ. ਸੈਂਡੀ ਡਗਲਸ ਨੇ ਕਿਹਾ, ਅਸੀਂ ਇਸ ਵੈਕਸੀਨ ਦੀ ਭਾਰਤ 'ਚ ਟਰਾਇਲਜ਼ ਦੀ ਪਲਾਨਿੰਗ ਕਰ ਰਹੇ ਹੈ।' ਉਨ੍ਹਾਂ ਨੇ ਭਾਰਤ ਦੀ ਸੀਰਮ ਇੰਸਟੀਚਿਊਟ ਦੀ ਪ੍ਰਤੀਬੱਧਤਾ ਦੀ ਤਾਰੀਫ਼ ਕੀਤੀ।

ਅਸਟ੍ਰਾਜੇਨੇਕਾ ਦੇ ਰਿਸਰਚ ਐਂਡ ਡਿਵੈੱਲਪਮੈਂਟ ਦੇ ਕਾਰਜਕਾਰੀ ਮੁਖੀ Mene Pangalos ਨੇ ਕਿਹਾ ਅਸੀਂ ਉਤਸ਼ਾਹਿਤ ਹਾਂ ਕਿਉਂਕਿ ਪਹਿਲੇ ਤੇ ਦੂਜੇ ਪੜਾਅ ਦੇ ਅੰਤਰਿਮ ਡਾਟਾ ਤੋਂ ਪਤਾ ਚੱਲਿਆ ਕਿ AZD1222 ਤੇਜ਼ੀ ਨਾਲ ਐਂਟੀਬਾਡੀ ਤੇ ਟੀ ਸੈਲਸ ਤਿਆਰ ਕਰਦਾ ਹੈ। ਇਸ ਡਾਟਾ ਨਾਲ ਸਾਡਾ ਉਤਸ਼ਾਹ ਵਧਿਆ ਹੈ ਤੇ ਹੁਣ ਕੰਮ 'ਚ ਹੋਰ ਤੇਜ਼ੀ ਆਵੇਗੀ। ਹਾਲੇ ਬਹੁਤ ਕੰਮ ਕਰਨਾ ਹੈ। ਆਕਸਫੋਰਡ ਯੂਨੀਵਰਸਿਟੀ ਯੂਕੇ ਦੀ ਆਲਮੀ ਫਰਮਾਕਿਊਟਲ ਕੰਪਨੀ AstraZeneca ਦੇ ਨਾਲ ਮਿਲ ਕੇ ਇਸ ਵੈਕਸੀਨ ਦਾ ਨਿਰਮਾਣ ਕਰ ਰਹੀ ਹੈ। AstraZeneca ਨੇ ਦੁਨੀਆਭਰ 'ਚ 9 ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਤੇ ਇਸ ਦਾ ਮਕਸਦ ਇਸ ਦੇ 2 ਅਰਬ ਡੋਜ ਤਿਆਰ ਕਰਨ ਦਾ ਹੈ। ਅਸਟ੍ਰਾਜੇਨੇਕਾ ਨੇ ਇਸ ਲਈ ਭਾਰਤ ਸੀਰਮ ਇੰਸਟੀਚਿਊਟ ਨਾਲ ਡੀਲ ਕੀਤੀ ਹੈ।

ਇਸ 'ਚ ਸੀਰਮ ਇੰਸਟੀਚਿਊਟ ਨੇ ਸੋਮਵਾਰ ਨੂੰ ਕਾ ਕਿ ਉਹ ਭਾਰਤੀ ਰੇਗੂਲੇਟਰ DGCI ਤੋਂ ਇਸ ਦੇ ਕਲੀਨਿਕਲ ਪ੍ਰੀਖਣ ਲਈ ਮਨਜ਼ੂਰੀ ਮੰਗ ਰਿਹਾ ਹੈ। ਪੁਣੇ ਦੀ ਸੀਰਮ ਇੰਸਟੀਚਿਊਟ ਨੇ ਕਿਹਾ ਕਿ ਉਨ੍ਹਾਂ ਨੂੰ ਅੰਤਿਮ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਇਸ ਵੈਕਸੀਨ ਦਾ ਨਿਰਮਾਣ ਸ਼ੁਰੂ ਕਰ ਦੇਵੇਗਾ ਤਾਂ ਜੋ ਜਿਵੇਂ ਹੀ ਇਸ ਹਰੀ ਝੰਡੀ ਮਿਲੇ ਉਸ ਸਮੇਂ ਉਸ ਦੇ ਕੋਲ ਪੂਰੀ ਤਰ੍ਹਾਂ 'ਚ ਵੈਕਸੀਨ ਤਿਆਰ ਰਹੇ। ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ Adar Poonawalla ਨੇ ਕਿਹਾ, ਟਰਾਇਲ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ। ਅਸੀਂ ਟਰਾਇਲ ਲਈ ਅਪਲਾਈ ਕਰਨ ਵਾਲੇ ਹਾਂ ਤੇ ਜਿਵੇਂ ਹੀ ਮਨਜ਼ੂਰੀ ਮਿਲੇਗੀ ਅਸੀਂ ਇਸ ਨੂੰ ਸ਼ੁਰੂ ਕਰ ਦੇਵਾਂਗਾ। ਅਸੀਂ ਇਸ ਦਾ ਵੱਡੇ ਪੱਧਰ 'ਤੇ ਨਿਰਮਾਣ ਵੀ ਸ਼ੁਰੂ ਕਰਾਂਗੇ।