ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, ਕੈਪਟਨ ਹੋਇਆ ਪਰੇਸ਼ਾਨ

Tags

ਅੱਜ ਵੀਰਵਾਰ ਨੂੰ ਦਿੱਲੀ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਦਰਅਸਲ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਡੀਜਲ ਉੱਤੇ ਲੱਗਣ ਵਾਲੇ ਵੈਟ ਨੂੰ ਘਟਾ ਕੇ 16 ਫੀਸਦੀ ਤੱਕ ਕਰ ਦਿੱਤਾ ਹੈ ਜਿਸ ਤੋਂ ਬਾਅਦ ਦਿੱਲੀ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 8.36 ਰੁਪਏ ਤੱਕ ਦੀ ਕਮੀ ਆ ਗਈ ਹੈ। ਕੇਜਰੀਵਾਲ ਅਨੁਸਾਰ ”ਅੱਜ ਵੀਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿਚ ਦਿੱਲੀ ‘ਚ ਡੀਜ਼ਲ ਉੱਤੇ ਵੈਟ ਨੂੰ 30 ਫੀਸਦੀ ਤੋਂ ਘਟਾ ਕੇ 16 ਫੀਸਦੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਕਰਕੇ ਡੀਜ਼ਲ ਦੀਆਂ ਕੀਮਤਾਂ 8.36 ਰੁਪਏ ਘੱਟ ਹੋ ਗਈਆਂ ਹਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਦੋ ਕਰੋੜ ਜਨਤਾ ਨੇ ਆਪਣੀ ਸਮਝਦਾਰੀ ਅਤੇ ਚੌਕਸੀ ਨਾਲ ਕੋਰੋਨਾ ਉੱਤੇ ਜਿੱਤ ਹਾਸਲ ਕੀਤੀ ਹੈ ਅਤੇ ਹੁਣ ਵਾਰੀ ਅਰਥਵਿਵਸਥਾ ਨੂੰ ਪਟੜੀ ਉੱਤੇ ਲਿਆਉਣ ਦੀ ਹੈ। ਦੱਸ ਦਈਏ ਕਿ ਮਈ ਵਿਚ ਕੇਜਰੀਵਾਲ ਸਰਕਾਰ ਨੇ ਡੀਜ਼ਲ ਉੱਤੇ ਵੈਟ ਨੂੰ 16.77 ਫੀਸਦੀ ਤੋਂ ਵਧਾ ਕੇ 30 ਫ਼ੀਸਦੀ ਕਰ ਦਿੱਤਾ ਸੀ ਜਿਸ ਕਰਕੇ ਡੀਜ਼ਲ 7.10 ਰੁਪਏ ਲੀਟਰ ਮਹਿੰਗਾ ਹੋ ਗਿਆ ਸੀ ਅਤੇ ਤੇਲ ਦੀਆਂ ਕੀਮਤਾਂ ਆਸਮਾਨ ਨੂੰ ਛੂੰਹਣ ਲੱਗੀਆਂ ਸਨ। ਜੋ ਡੀਜ਼ਲ 82 ਰੁਪਏ ਨੂੰ ਮਿਲ ਰਿਹਾ ਸੀ ਉਹ ਹੁਣ 73.64 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ”।

ਇਸ ਤੋਂ ਇਲਾਵਾ ਕੇਜਰੀਵਾਲ ਨੇ ਜੋਬ(ਨੌਕਰੀ) ਪੋਰਟਲ ਸ਼ੁਰੂ ਕਰਨ ਨੂੰ ਲੈ ਕੇ ਵੀ ਚਰਚਾ ਕੀਤੀ ਅਤੇ ਕਿਹਾ ਕਿ ”ਅਸੀ ਜੋਬ ਪੋਰਟਲ ਸ਼ੁਰੂ ਕੀਤਾ ਹੈ,ਜਿਸ ਵਿਚ ਲੋਕਾਂ ਨੂੰ ਰੁਜ਼ਗਾਰ ਦੀ ਜਾਣਕਾਰੀ ਮਿਲ ਸਕੇ। ਇਸ ਵਿਚ ਜਿਹੜਾ ਵਿਅਕਤੀ ਕੰਮ ਦੇਣਾ ਚਾਹੁੰਦਾ ਹੈ ਅਤੇ ਜਿਹੜਾ ਕੰਮ ਕਰਨਾ ਚਾਹੁੰਦਾ ਹੈ। ਇਨ੍ਹਾਂ ਨੂੰ ਮਿਲਾਉਣ ਦਾ ਕੰਮ ਕੀਤਾ ਜਾਵੇਗਾ। ਹੁਣ ਤੱਕ 7577 ਕੰਪਨੀਆਂ ਨੇ ਇਸ ਪੋਰਟਲ ਉੱਤੇ ਰਜਿਸਟਰ ਕੀਤਾ ਹੈ”।